ਮਾਛੀਵਾੜਾ- ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਦੇ ਵਾਸੀਆਂ ਨੇ ਪਿੰਡ ਦੇ ਸਰਪੰਚ 'ਤੇ ਲੱਖਾਂ ਰੁਪਏ ਪੈਨਸ਼ਨ ਦੇ ਗਬਨ ਕਰਨ ਦਾ ਦੋਸ਼ ਲਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 9 ਮਹੀਨਿਆਂ ਤੋਂ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ ਸਗੋਂ ਜਾਅਲੀ ਦਸਤਖਤ 'ਤੇ ਅੰਗੂਠੇ ਲਾ ਕੇ ਦਰਸ਼ਾਇਆ ਗਿਆ ਕਿ ਪੈਨਸ਼ਨਾਂ ਵੰਡ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਜਦੋਂ ਬਲਾਕ ਪੰਚਾਇਤ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜਦ ਪੱਤਰਕਾਰਾਂ ਨੇ ਸਰਪੰਚ ਨਾਲ ਫੋਨ 'ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਵਲੋਂ ਪੱਤਰਕਾਰਾਂ ਨੂੰ ਤਲਖੀ ਨਾਲ ਜਵਾਬ ਦਿੱਤਾ ਗਿਆ ਤੇ ਕਿਹਾ ਗਿਆ ਕਿ ਅੱਗੇ ਵੀ ਉਸ ਵਿਰੁਧ ਖਬਰਾਂ ਲੱਗੀਆਂ ਨੇ ਹੁਣ ਤੁਸੀਂ ਲਿਖ ਦਿਓ ਕਿ ਸਰਪੰਚ ਪੈਸੇ ਖਾ ਗਿਆ।
ਬੇਕਾਬੂ ਕਾਰ ਨੇ ਲਈ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ
NEXT STORY