ਅਬੋਹਰ (ਸੁਨੀਲ) : ਪੰਜਾਬ ਸੁਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੁਬੇ ਦੀ ਅਕਾਲੀ-ਭਾਜਪਾ ਸਰਕਾਰ ਨੂੰ ਝੁੱਠ ਅਤੇ ਅਸਫਲਤਾ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ 45 ਸੂਤਰੀ ਚੋਣ ਘੋਸ਼ਣਾ ਪੱਤਰ ਦੇ ਨਾਂ 'ਤੇ ਜਿਸ ਤਰ੍ਹਾਂ ਗਗਨਭੇਦੀ ਵਾਅਦੇ ਕੀਤੇ ਗਏ ਉਸੇ ਅੰਦਾਜ 'ਚ ਕਈ ਵਾਅਦਿਆਂ ਨੂੰ ਧਰਾਸ਼ਾਹੀ ਕਰ ਦਿੱਤਾ ਗਿਆ ਹੈ। ਮਹਾਰਾਜ ਰਣਜੀਤ ਸਿੰਘ ਜਿਹਾ ਸ਼ਾਸਨ ਦੇਣ ਦਾ ਵਾਅਦਾ ਕਰਨ ਵਾਲੀ ਮੌਜੂਦਾ ਅਕਾਲੀ ਸ਼ਾਸਕਾਂ ਦੀ ਭੱਵਿਖ 'ਚ ਔਰੰਗਜੇਬ ਨਾਲ ਤੁਲਨਾ ਕੀਤੀ ਜਾਵੇਗੀ। ਇੰਨਾਂ ਸ਼ਾਸਕਾਂ ਦਾ ਹਸ਼ਰ ਵੀ ਕਰਨਲ ਗੱਦਾਫੀ ਅਤੇ ਸਦਾਮ ਹੁਸੈਨ ਜਿਹਾ ਹੋਵੇਗਾ।
ਅੱਜ ਇਥੇ ਬੱਲੂਆਣਾ ਚੋਣ ਖੇਤਰ ਦੇ ਵਰਕਰਾਂ ਲਈ ਸੀਤੋ ਗੁੰਨੋਂ ਸਥਿਤ ਰਿਜ਼ੋਰਟ 'ਚ ਆਯੋਜਿਤ ਸਭਾ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਨੇ 10 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ, 500 ਰੁਪਏ ਬੁਢਾਪਾ ਪੈਨਸ਼ਨ, 11ਵੀਂ ਤੇ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਤੇ ਕੰਪਿਊਟਰ ਦੇਣ ਦਾ ਵਾਅਦਾ ਕੀਤਾ ਸੀ। ਰਾਜਸਥਾਨ, ਹਰਿਆਣਾ ਤੇ ਦਿੱਲੀ 'ਚ ਬੁਢਾਪਾ ਪੈਨਸ਼ਨ ਰਾਸ਼ੀ 1 ਹਜ਼ਾਰ ਅਤੇ ਹਰਿਆਣਾ 'ਚ 1250 ਰੁਪਏ ਮਾਸਿਕ ਦਿੱਤੀ ਜਾ ਰਹੀ ਹੈ ਪਰ ਪੰਜਾਬ 'ਚ ਦੋ ਸਾਲਾਂ ਤੋਂ ਲੋਕ 250 ਰੁਪਏ ਮਾਸਿਕ ਪਾਉਣ ਦਾ ਵੀ ਇੰਤਜ਼ਾਰ ਕਰ ਰਹੇ ਹਨ।
'ਦੋਆਬੇ ਦੀ ਰਾਣੀ' ਪਾਵੇ ਕੋਇਲਾਂ ਨੂੰ ਮਾਤ (ਦੇਖੋ ਤਸਵੀਰਾਂ)
NEXT STORY