ਜਲੰਧਰ— ਦੋਆਬੇ ਦੀ ਰਾਣੀ ਟਾਈਟਲ ਕੋਇਲ ਵਰਗੀ ਮਿੱਠੀ ਆਵਾਜ਼ ਦੀ ਮਾਲਕ ਨਿਕੜੀ ਜਿਹੀ ਉਮਰ ਦੀ ਗਾਇਕਾ ਗਿੰਨੀ ਮਾਹੀ ਲਈ ਬਹੁਤ ਵੱਡਾ ਹੈ ਪਰ ਉਹ ਇਸ ਦੀ ਹੱਕਦਾਰ ਹੈ। ਜਲੰਧਰ ਸ਼ਹਿਰ ਦੀਆਂ ਗਲੀਆਂ ਤੋਂ ਹੋ ਕੇ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਨੇ ਆਸਮਾਨ ਛੂਹਿਆ ਪਰ ਗਿੰਨੀ ਅਜੇ ਸੰਘਰਸ਼ ਕਰ ਰਹੀ ਹੈ ਅਤੇ ਨਾਲ ਹੀ ਸਮੇਂ-ਸਮੇਂ
ਤੇ ਆਪਣੀ ਪ੍ਰਤਿਭਾ ਦਿਖਾ ਕੇ ਆਪਣੇ ਘਰ-ਪਰਿਵਾਰ ਅਤੇ ਸਕੂਲ ਤੇ ਕਾਲਜ ਦੇ ਅਦਾਰਿਆਂ ਦਾ ਮਾਣ ਵਧਾ ਰਹੀ ਹੈ। 7-8 ਸਾਲਾਂ ਦੀ ਉਮਰ ਤੋਂ ਗਿੰਨੀ ਨੂੰ ਜੋ ਗਾਉਣ ਦੀ ਚੂੰਡ ਲੱਗੀ ਉਸ ਨੇ ਅੱਜ ਉਸ ਨੂੰ 'ਵਾਇਸ ਆਫ ਦੋਆਬਾ' ਦਾ ਟਾਈਟਲ ਦਿਵਾ ਦਿੱਤਾ ਅਤੇ ਲੋਕਾਂ ਨੇ ਉਸ ਨੂੰ ਪਿਆਰ ਨਾਲ 'ਦੋਆਬਾ ਦੀ ਰਾਣੀ' ਆਖਿਆ।
ਦੋਆਬਾ ਦੇ ਕਾਲਜ ਪੱਧਰ 'ਤੇ ਹੋਏ ਮੁਕਾਬਲੇ ਵਿਚ ਗਿੰਨੀ ਮਾਹੀ ਸ਼ਾਇਦ ਸਭ ਤੋਂ ਛੋਟੀ ਉਮਰ ਦੀ ਮੁਕਾਬਲੇਬਾਜ਼ ਸੀ ਪਰ ਉਸ ਦੀ ਮਿਹਨਤ ਅਤੇ ਉਸ ਦੀ ਗਾਇਕੀ ਨੇ ਇਸ ਦਾ ਕੱਦ ਇਸ ਮੁਕਾਬਲੇ ਵਿਚ ਉੱਚਾ ਕਰ ਦਿੱਤਾ। 32 ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੀ ਹੋਈ ਗਿੰਨੀ ਨੇ 'ਵਾਇਸ ਆਫ ਦੋਆਬਾ' ਦਾ ਟਾਈਟਲ ਆਪਣੇ ਨਾਂ ਕਰਦੇ ਹੀ ਸਾਬਤ ਕਰ ਦਿੱਤਾ ਕਿ ਦੋਆਬਾ ਵਿਚ ਅੱਜ ਵੀ ਮਿਹਨਤ ਅਤੇ ਸੁਰਾਂ ਦੇ ਆਬ ਵਹਿੰਦੇ ਹਨ।
ਜਲੰਧਰ ਦੇ ਐੱਚ. ਐੱਮ. ਵੀ. ਕਾਲਜ ਵਿਚ 11 ਵੀਂ ਦੀ ਵਿਦਿਆਰਥਣ ਗਿੰਨੀ ਦਾ ਗਾਇਕੀ ਦਾ ਸਫਰ ਵੀ ਅਜੇ ਉਸ ਦੀ ਉਮਰ ਵਾਂਗ ਬਹੁਤ ਛੋਟਾ ਹੈ ਪਰ ਇਸ ਨਿੱਕੀ ਉਮਰ ਵਿਚ ਵੀ ਉਸ ਨੇ ਜੋ ਗਾਇਆ ਲੋਕਾਂ ਦਾ ਦਿਲ ਛੂ ਗਿਆ। 'ਵਾਇਸ ਆਫ ਦੋਆਬਾ' ਦਾ ਟਾਈਟਲ ਗਿੰਨੀ ਨੂੰ ਖੁਦ 'ਵਾਇਸ ਆਫ ਪੰਜਾਬ' ਰਹਿ ਚੁੱਕੇ ਅਤੇ ਪਾਲੀਵੁੱਡ ਤੇ ਬਾਲੀਵੁੱਡ ਵਿਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਗਾਇਕ ਦਿਲਜਾਨ ਅਤੇ ਗਾਇਕ ਤੇਜੀ ਸੰਧੂ ਨੇ ਦਿੱਤਾ।
ਗਿੰਨੀ ਦੇ ਗਾਇਕੀ ਦੇ ਸਫਰ 'ਤੇ ਇਕ ਝਾਤ ਮਾਰੀਏ ਤਾਂ ਹੁਣ ਤੱਕ ਉਹ ਪੰਜ-ਛੇ ਕੈਸੇਟਾਂ ਵਿਚ ਆਪਣੇ ਸ਼ਬਦ ਗਾ ਚੁੱਕੀ ਹੈ। ਜਿਨ੍ਹਾਂ ਮੈਂ ਦਰ ਜਾਣਾ ਕਾਂਸ਼ੀ ਵਾਲੇ ਦੇ (ਕੈਸੇਟ-ਜੋ ਜਪਦੇ ਗੁਰੂ ਰਵੀਦਾਸ ਜੀ) , ਜਾਗੋ ਗੁਰੂ ਰਵੀਦਾਸ ਜੀ (ਮਾਏ ਨੀਂ ਮੈਨੂੰ ਰੋਕੀ ਨਾ), ਵੇਖ ਨੂਰਾਨੀ ਚਿਹਰਾ (ਸੋਹਣ ਸੇਹਜਲ ਦੇ ਗੀਤ), ਚਾਰਗੁਰੂ ( ਹੌਂਸਲਾ) , ਸੁਣੋ ਕੌਮ ਵਾਸੀਓ (ਸੁਣੋ ਕੌਮ ਵਾਸੀਓ) ਮੁੱਖ ਹਨ। ਨਵੇਂ ਪ੍ਰਾਜੈਕਟ ਅਧੀਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ
ਤੇ ਉਹ ਸਰੋਤਿਆਂ ਦੀ ਝੋਲੀ ਵਿਚ ਇਕ ਧਾਰਮਿਕ ਕੈਸੇਟ ਪਾਉਣ ਜਾ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ ਉਸ ਨੂੰ ਵੀ ਤੁਸੀਂ ਮਨਾਂ-ਮੋਹੀ ਪਿਆਰ ਦੇ ਕੇ ਨਵਾਜ਼ੋਗੇ।
ਇਕ ਆਮ ਜਿਹੇ ਪਰਿਵਾਰ ਦੀ ਲੜਕੀ ਨੇ ਅੱਗੇ ਆ ਕੇ ਗਾਇਕੀ ਨੂੰ ਆਪਣੇ ਪੇਸ਼ੇ ਵਜੋਂ ਚੁਣਨਾ ਇਕ ਬਹੁਤ ਔਖਾ ਕੰਮ ਹੈ ਪਰ ਗਿੰਨੀ ਦਾ ਬਚਪਨ ਦ ਸ਼ੌਂਕ ਹੁਣ ਜਨੂੰਨ ਬਣ ਚੁੱਕਾ ਹੈ, ਜਿਸ ਨੂੰ ਦੇਖਦੇ ਹੋਏ ਉਸ ਦੇ ਪਿਤਾ ਸ਼੍ਰੀ ਰਾਕੇਸ਼ ਮਾਹੀ ਤੇ ਪੂਰਾ ਪਰਿਵਾਰ ਉਸ ਦਾ ਹਰ ਕਦਮ 'ਤੇ ਸਾਥ ਦੇ ਰਿਹਾ ਹੈ। ਗਿੰਨੀ ਮਾਹੀ ਦੇ ਗੀਤ ਤੁਸੀਂ ਯੂਟਿਊਬ 'ਤੇ ਸੁਣ ਸਕਦੇ ਹੋ ਤੇ ਉਸ ਬਾਰੇ ਹੋਰ ਜਾਣਕਾਰੀ ਲੈਣ ਲਈ ਗਿੰਨੀ ਮਾਹੀ ਦੇ ਫੇਸਬੁੱਕ ਪੇਜ singer baby ginni mahi 'ਤੇ ਵੀ ਜਾ ਸਕਦੇ ਹੋ।
ਤੁਸੀਂ ਲਿਖ ਦਿਓ ਕਿ ਸਰਪੰਚ ਪੈਸੇ ਖਾ ਗਿਆ (ਵੀਡੀਓ)
NEXT STORY