ਬਠਿੰਡਾ- ਬਠਿੰਡਾ ਦੇ ਰਾਮਸਰਾ ਰੋਡ 'ਤੋਂ ਅਗਵਾਹ ਹੋਈ 6 ਸਾਲਾ ਲੜਕੀ ਦੀ ਲਾਸ਼ ਚਾਰ ਦਿਨ ਬਾਅਦ ਖੇਤਾਂ 'ਚੋਂ ਬਿਨਾਂ ਸਿਰ ਤੋਂ ਅੱਧ ਨਗਨ ਹਾਲਤ 'ਚ ਬਰਾਮਦ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ। ਦਰਅਸਲ ਇਹ ਬੱਚੀ ਰਾਮਸਾਰ ਰੋਡ 'ਤੇ ਸਥਿਤ ਬਰਫ ਦੀ ਫੈਕਟਰੀ 'ਚ ਕੰਮ ਕਰਦੇ ਇਕ ਪ੍ਰਵਾਸੀ ਪਰਿਵਾਰ ਤੋਂ ਸੀ ਜੋ ਪਹਿਲੀ ਜਮਾਤ 'ਚ ਪੜ੍ਹਦੀ ਸੀ।
ਜੋ ਕਿ ਚਾਰ ਦਿਨ ਪਹਿਲਾਂ ਅਗਵਾਹ ਹੋ ਗਈ ਸੀ। ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸੋਗ ਦਾ ਮਾਹੌਲ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਮਾਮਲਾ ਦਰਜ ਕਰਕੇ ਕਤਲ ਦੀ ਗੁੱਥੀ ਸੁਲਝਾਉਣ ਲਈ ਵਿਸ਼ੇਸ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਔਰੰਗਜੇਬ ਦੀ ਤਰ੍ਹਾਂ ਹੀ ਯਾਦ ਕਰੇਗੀ ਅਕਾਲੀ ਸਰਕਾਰ ਨੂੰ ਆਉਣ ਵਾਲੀ ਪੀੜ੍ਹੀ : ਬਾਜਵਾ
NEXT STORY