ਗੁਰਦਾਸਪੁਰ (ਵਿਨੋਦ)-ਬੀਤੀ ਰਾਤ ਪਿੰਡ ਕਾਜ਼ੀਚੱਕ ਵਿਚ ਇਕ ਬਜ਼ੁਰਗ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਸਿਵਲ ਹਸਪਤਾਲ ਵਿਚ ਮ੍ਰਿਤਕਾ ਪੁਸ਼ਪਾ ਦੇਵੀ ਵਾਸੀ ਪਿੰਡ ਕਾਜ਼ੀਚੱਕ ਦੇ ਪੁੱਤਰਾਂ ਅਰਜਨ ਅਤੇ ਬਲਬੀਰ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੀ ਮਾਤਾ ਖੇਤਾਂ ਵਿਚ ਪਾਣੀ ਲਗਾਉਣ ਲਈ ਗਈ ਸੀ। ਜਦੋਂ ਹਨੇਰਾ ਹੋਣ 'ਤੇ ਵੀ ਉਹ ਘਰ ਨਾ ਆਈ ਤਾਂ ਉਨ੍ਹਾਂ ਆਪਣੀ ਮਾਤਾ ਦੀ ਭਾਲ ਸ਼ੁਰੂ ਕੀਤੀ। ਜਦੋਂ ਉਹ ਖੇਤਾਂ 'ਚ ਪਹੁੰਚੇ ਤਾਂ ਉਥੇ ਦੇਖਿਆ ਕਿ ਮਾਤਾ ਖੇਤਾਂ 'ਚ ਮਰੀ ਪਈ ਸੀ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਸ ਸਬੰਧੀ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਭਿਆਨਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ
NEXT STORY