ਜਗਰਾਓਂ (ਮਾਲਵਾ)-ਇਕ ਔਰਤ ਕੋਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਇਕ ਏ.ਐੱਸ.ਆਈ. ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀ.ਐੱਸ.ਪੀ. ਜਗਰਾਓਂ ਸੁਰਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਕੌਰ ਪਤਨੀ ਸਵ. ਬਲਵੀਰ ਸਿੰਘ ਵਾਸੀ ਜਗਰਾਓਂ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਰਮਨਦੀਪ ਕੌਰ ਜੋ ਕਿ ਸਾਡੇ ਘਰ ਦਾ ਘਰੇਲੂ ਕੰਮ ਕਰਦੀ ਹੈ ਅਤੇ ਕਿਰਾਏ 'ਤੇ ਰਹਿੰਦੀ ਹੈ। ਰਮਨਦੀਪ ਕੌਰ ਤੇ ਉਸਦੀ ਮਾਤਾ ਨੇ 8-9 ਦਿਨ ਪਹਿਲਾਂ ਦੱਸਿਆ ਕਿ ਸਾਡੇ ਘਰ ਥਾਣਾ ਸਦਰ ਜਗਰਾਓਂ ਦੀ ਪੁਲਸ ਆਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਕਹਿੰਦੀ ਹੈ ਕਿ ਤੁਹਾਡੇ ਲੜਕੇ ਨੇ ਪਿੰਡ ਲੀਲਾਂ ਮੇਘ ਸਿੰਘ ਤੋਂ ਵਾਲੀਆਂ ਲਾਹੀਆਂ ਹਨ ਅਤੇ ਉਹ ਵਾਰਦਾਤ ਮੰਨਦਾ ਹੈ, ਜਿਸ ਕੋਲੋਂ ਰਿਕਵਰੀ ਕਰਵਾਉਣੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਜਗਰਾਓਂ ਦੇ ਏ. ਐੱਸ. ਆਈ. ਜੁਗਰਾਜ ਸਿੰਘ ਨੇ 50 ਹਜ਼ਾਰ ਰੁਪਏ ਲਏ ਹਨ। ਡੀ. ਐੱਸ. ਪੀ. ਸੁਰਿੰਦਰ ਕੁਮਾਰ ਅਨੁਸਾਰ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼ਰੇਆਮ ਦੋ ਨੌਜਵਾਨਾਂ 'ਤੇ ਕਾਤਲਾਨਾ ਹਮਲਾ ਕਰਕੇ 11 ਲੱਖ ਲੁੱਟੇ
NEXT STORY