ਜਲੰਧਰ- ਬਾਲੀਵੁੱਡ 'ਚ ਹੀ-ਮੈਨ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਧਰਮਿੰਦਰ ਦਿਓਲ ਨੇ ਆਪਣਾ 79ਵਾਂ ਜਨਮਦਿਨ ਅੱਜ ਕਰਤਾਰਪੁਰ 'ਚ ਚੱਲ ਰਹੀ ਫਿਲਮ ਸੈਕਿੰਡ ਹੈਂਡ ਹਸਬੈਂਡ ਦੀ ਸ਼ੂਟਿੰਗ ਦੌਰਾਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਕੇਟ ਕੱਟਿਆ ਤੇ ਉਥੇ ਮੌਜੂਦ ਲੋਕਾਂ ਨੇ ਧਰਮਿੰਦਰ ਨੂੰ ਜਨਮਦਿਨ 'ਤੇ ਬੁੱਕੇ ਵੀ ਭੇਟ ਕੀਤਾ।
ਗੱਲਬਾਤ ਦੌਰਾਨ ਧਰਮਿੰਦਰ ਨੇ ਦੱਸਿਆ ਕਿ 55 ਸਾਲ ਬੀਤ ਜਾਣ ਦੇ ਬਾਅਦ ਪੰਜਾਬ 'ਚ ਆਪਣਾ ਜਨਮਦਿਨ ਮਨਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਸੈਕਿੰਡ ਹੈਂਡ ਹਸਬੈਂਡ ਫਿਲਮ ਦੇ ਪ੍ਰੋਡਿਊਸਰ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਇਹ ਫਿਲਮ ਹਿੰਦੀ ਹੋਵੇਗੀ ਤੇ ਇਹ ਗਿੱਪੀ ਦੀ ਪਹਿਲੀ ਹਿੰਦੀ ਫਿਲਮ ਹੈ, ਜਿਸ 'ਚ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਵੀ ਬਾਲੀਵੁੱਡ 'ਚ ਆਪਣੀ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ। ਉਨ੍ਹਾਂ ਨੇ ਧਰਮਿੰਦਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਰੱਬ ਅੱਗੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।
ਇਕ ਵਾਰ ਫਿਰ ਗੂੰਜਿਆ ਪਾਰਲੀਮੈਂਟ 'ਚ ਭਗਵੰਤ ਮਾਨ ਦਾ ਮੁੱਦਾ (ਵੀਡੀਓ)
NEXT STORY