ਦੀਨਾਨਗਰ (ਕਪੂਰ) ਬਰਾਤੀ ਵਲੋਂ ਪੈਲੇਸ ਵਿਚ ਗੋਲੀ ਚਲਾਉਣ ਨਾਲ 10 ਸਾਲਾਂ ਬਾਲਕ ਸੰਜੂ ਪੁੱਤਰ ਬਲਦੇਵ ਰਾਜ ਦੀ ਮੌਤ ਹੋ ਗਈ ਸੀ ਅਤੇ ਪੁਲਸ ਨੇ ਅੱਜ ਇਕ ਦੋਸ਼ੀ ਅਸ਼ੋਕ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਬਸੰਤ ਨਗਰ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਡੀ.ਐਸ.ਪੀ ਕਮਲ ਸਿੰਘ ਅਤੇ ਥਾਣਾਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੈਲੇਸ ਵਿਚ ਬਾਰਾਤੀ ਵੱਲੋਂ ਚਲਾਈ ਗੋਲੀ ਨਾਲ ਬਾਲਕ ਸੰਜੂ ਦੀ ਮੌਤ ਹੋਣ ਤੇ ਪੁਲਸ ਨੇ ਅਸ਼ੋਕ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਬਸੰਤ ਨਗਰ ਮਜੀਠਾ ਰੋਡ ਅਮ੍ਰਿਤਸਰ, ਕੇਵਲ ਕ੍ਰਿਸ਼ਨ ਪੁੱਤਰ ਅਮਰਨਾਥ ਨਿਵਾਸੀ ਅਮ੍ਰਿਤਸਰ ਅਤੇ ਪੰਜ ਹੋਰ ਲੋਕਾਂ ਨੂੰ ਮ੍ਰਿਤਕ ਦੇ ਪਿਤਾ ਬਲਦੇਵ ਰਾਜ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਬਣਾਇਆ ਗਿਆ ਸੀ। ਘਟਨਾ ਤੋਂ ਬਾਦ ਸਾਰੇ ਦੋਸ਼ੀ ਭੱਜਣ ਵਿਚ ਸਫਲ ਹੋ ਗਏ ਸਨ, ਪੁਲਸ ਨੇ ਅੱਜ ਇਕ ਮੁੱਖ ਦੋਸ਼ੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਦੁਪਹਿਰ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਦੇ ਬਾਹਰ ਰਾਸ਼ਟਰੀ ਰਾਜ ਮਾਰਗ ਤੇ ਟਰੈਫਿਕ ਠੱਪ ਕਰਕੇ ਰੋਸ਼ ਧਰਨਾ ਸ਼ੁਰੂ ਕਰ ਦਿੱਤਾ ਅਤੇ ਡੀ.ਐਸ.ਪੀ ਕਮਲ ਸਿੰਘ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਗੋਲੀ ਚਲਾਉਣ ਵਾਲੇ ਮੁੱਖ ਦੋਸ਼ੀ ਜੋ ਕਿ ਕੱਲ ਆਈ ਬਰਾਤ ਵਿਚ ਲਾੜੇ ਦਾ ਵੱਡਾ ਭਰਾ ਸੀ, ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਘੋਸ਼ਣਾ ਕਰਨ ਦੇ ਬਾਅਦ ਹੀ ਧਰਨਾ ਹਟਾਇਆ। ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਦੇਸ਼ ਪ੍ਰਧਾਨ ਹਨੀ ਮਹਾਜਨ ਅਤੇ ਹੋਰ ਸ਼ਿਵ ਸੈਨਾ ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਡੀ.ਐਸ.ਪੀ ਕਮਲ ਸਿੰਘ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਟਰੱਕ ਨੇ ਸਕੂਟਰ ਸਵਾਰ ਕੁਚਲਿਆ, ਮੌਕੇ 'ਤੇ ਮੌਤ
NEXT STORY