ਲੁਧਿਆਣਾ (ਰਾਜ) : ਪਾਬੰਦੀ ਦੇ ਬਾਵਜੂਦ ਵਿਕ ਰਹੀ ਖੂਨੀ ਡੋਰ ਮਾਸੂਮਾਂ ਅਤੇ ਰਾਹਗੀਰਾਂ ਲਈ ਕਾਲ ਬਣੀ ਹੋਈ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਰੋਡ ਸਥਿਤ ਜਮਾਲਪੁਰ ਚੌਕ ਦਾ ਹੈ, ਜਿਥੇ ਇਕ ਨੌਜਵਾਨ ਇਸ ਖੂਨੀ ਡੋਰ ਦਾ ਸ਼ਿਕਾਰ ਹੋ ਗਿਆ। ਰੈਂਭੋ ਡਾਇੰਗ ’ਚ ਕੰਮ ਕਰਨ ਵਾਲਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਸਕੂਟਰ ’ਤੇ ਜਾ ਰਿਹਾ ਸੀ ਤਾਂ ਅਚਾਨਕ ਹਵਾ ’ਚ ਪਲਾਸਟਿਕ ਡੋਰ ਉਸ ਦੇ ਚਿਹਰੇ ’ਤੇ ਕਾਲ ਬਣ ਕੇ ਲਿਪਟੀ ਅਤੇ ਪਲਕ ਝਪਕਦੇ ਹੀ ਉਸ ਦੇ ਨੱਕ ਦਾ ਮਾਸ ਕੱਟ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਜਿਉਂ ਹੀ ਡੋਰ ਗੁਰਪ੍ਰੀਤ ਦੇ ਚਿਹਰੇ ’ਤੇ ਲੱਗੀ, ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਹੱਥ ਅੱਗੇ ਕੀਤਾ। ਗਲਾ ਕੱਟਣ ਤੋਂ ਤਾਂ ਬਚ ਗਿਆ ਪਰ ਡੋਰ ਨੇ ਉਸ ਦੀ ਨੱਕ ਅਤੇ ਹੱਥ ਨੂੰ ਲਹੂ-ਲੁਹਾਨ ਕਰ ਦਿੱਤਾ।
ਇਹ ਵੀ ਪੜ੍ਹੋ : ਮੀਡੀਆ ਦੀ ਆਵਾਜ਼ ਦਬਾਉਣ ਲਈ ਤਾਨਾਸ਼ਾਹੀ 'ਤੇ ਉਤਰੀ ਮਾਨ ਸਰਕਾਰ : ਰਾਜਾ ਵੜਿੰਗ
ਫਟਾਫਟ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਦੇ ਨੱਕ ਥੱਲੇ 20 ਟਾਂਕੇ ਅਤੇ ਹੱਥ ’ਤੇ 5 ਟਾਂਕੇ ਲਗਾਏ ਹਨ। ਪੀੜਤ ਦੀ ਹਾਲਤ ਦੇਖ ਕੇ ਪਰਿਵਾਰ ਦਾ ਬੁਰਾ ਹਾਲ ਹੈ। ਸਿਰਫ ਕਾਗਜ਼ਾਂ ਤੱਕ ਸੀਮਤ ਹੈ ਪੁਲਸ ਦੀ ਕਾਰਵਾਈ ਸ਼ਹਿਰ ’ਚ ਹਰ ਦਿਨ ਹੋ ਰਹੇ ਇਨ੍ਹਾਂ ਹਾਦਸਿਆਂ ਨੇ ਪੁਲਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਸਿਰਫ ਖਾਨਾਪੂਰਤੀ ਲਈ ਛੋਟੇ-ਮੋਟੇ ਪਰਚੇ ਦਰਜ ਕਰਦੀ ਹੈ, ਜਦੋਂਕਿ ਵੱਡੇ ਡੋਰ ਸਪਲਾਇਰ ਬੇਖੌਫ ਹੋ ਕੇ ਮੌਤ ਦਾ ਇਹ ਸਾਮਾਨ ਵੇਚ ਰਹੇ ਹਨ। ਜਮਾਲਪੁਰ ਵਰਗੇ ਇਲਾਕੇ ’ਚ ਹੋਏ ਹਾਦਸੇ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਸੜਕਾਂ ’ਤੇ ਚੱਲਣਾ ਹੁਣ ਸੁਰੱਖਿਅਤ ਨਹੀਂ ਹੈ।
'ਗੁਰੂ ਸਾਹਿਬ ਦੇ ਸਤਿਕਾਰ ’ਤੇ ਬੰਦ ਹੋਵੇ ਸਿਆਸਤ', ਗਿ. ਰਘਬੀਰ ਸਿੰਘ ਦਾ ਵੱਡਾ ਬਿਆਨ
NEXT STORY