ਜਲੰਧਰ (ਚਾਵਲਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਾਰਚ 2013 'ਚ ਸੱਜਣ ਕੁਮਾਰ ਨੂੰ ਹਾਈਕੋਰਟ ਵਲੋਂ ਇਕ ਮੁਕੱਦਮੇ 'ਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾਂ ਦੀ ਕੜੀ 'ਚ 10 ਮਾਰਚ 2013 ਨੂੰ ਇੰਡੀਆ ਗੇਟ ਦੇ ਸਾਹਮਣੇ ਰਾਜਪਥ 'ਤੇ ਬਿਨਾਂ ਦਿੱਲੀ ਪੁਲਸ ਤੋਂ ਮਨਜ਼ੂਰੀ ਲਏ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਖਿਲਾਫ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਧਾਰਾ 144 ਦੀ ਉਲੰਘਣਾ ਦੇ ਦੋਸ਼ 'ਚ 9 ਆਗੂਆਂ ਨੂੰ ਕੋਰਟ ਉਠਣ ਤੱਕ ਕੋਰਟ ਰੂਮ 'ਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਮਾਣਯੋਗ ਜੱਜ ਸਾਹਿਬਾ ਸਨਿਘਧਾ ਸਰਵਾਰੀਆ ਦੇ ਸਾਹਮਣੇ ਪੇਸ਼ ਹੋਏ 9 ਆਰੋਪੀਆਂ 'ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਮੁਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਸਮਰਦੀਪ ਸਿੰਘ ਸੰਨੀ, ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਵਿਸਥਾਰ ਨਾਲ ਪ੍ਰਦਰਸ਼ਨ ਦੇ ਕਾਰਨਾਂ ਅਤੇ ਮੰਨ ਦੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਹੱਤਿਆਰਿਆਂ ਨੂੰ ਵਾਰ-ਵਾਰ ਅਦਾਲਤਾਂ ਵਲੋਂ ਸਬੂਤਾਂ ਅਤੇ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਖੁੱਲ੍ਹੇ ਘੁੰਮਣ ਦੀ ਆਜ਼ਾਦੀ ਦਿੱਤੀ ਜਾਂਦੀ ਰਹੀ ਹੈ, ਜਿਸ ਕਰਕੇ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਕੀਤੇ ਗਏ ਉਕਤ ਪ੍ਰਦਰਸ਼ਨ ਨੂੰ ਚੰਗੇ ਕਾਰਜ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਜੇਕਰ ਕੋਰਟ ਦੀ ਨਜ਼ਰ 'ਚ ਇਹ ਅਪਰਾਧ ਹੈ ਤੇ ਉਹ ਜੇਲ ਜਾਣ ਨੂੰ ਵੀ ਤਿਆਰ ਹਨ।
ਗੰਦੇ ਨਾਲੇ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
NEXT STORY