ਲੁਧਿਆਣਾ(ਕੁਲਵੰਤ)- ਨਗਰ ਦੇ ਬਹੁ-ਚਰਚਿਤ ਸ਼ਹਿਨਾਜ਼ ਹੱਤਿਆ ਕਾਂਡ ਵਿਚ ਪੁਲਸ ਨੇ ਅੱਜ ਦੇਰ ਸ਼ਾਮ ਪੰਜਵੇਂ ਦੋਸ਼ੀ ਅਮਰਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਇਲਾਕੇ ਦੀ ਪੰਚਾਇਤ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰਵਾਇਆ ਹੈ। ਜਦੋਂਕਿ ਇਸ ਮਾਮਲੇ ਵਿਚ ਪਹਿਲਾਂ ਤੋਂ ਹੀ ਪੁਲਸ ਸ਼ਹਿਜ਼ਾਦ, ਅਨਵਰ, ਬੱਬੂ ਤੇ ਬਿੰਦਰ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿਚ ਇਕ ਦੋਸ਼ੀ ਛੋਟੂ ਅਜੇ ਵੀ ਪੁਲਸ ਦੀ ਪਕੜ ਤੋਂ ਦੂਰ ਹੈ, ਜਿਸਦੀ ਤਾਲਾਸ਼ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਡੀ. ਸੀ. ਪੀ. ਵਿਜੇ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਪੁਲਸ ਦੀਆਂ ਕਈ ਟੀਮਾਂ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗੀਆਂ ਹੋਈਆਂ ਹਨ। ਦੋਸ਼ੀਆਂ 'ਤੇ ਪੁਲਸ ਨੇ ਇਸ ਕਦਰ ਦਬਾਅ ਬਣਾਇਆ ਹੋਇਆ ਹੈ ਕਿ ਪੰਚਾਇਤ ਨੇ ਖੁਦ ਦੋਸ਼ੀ ਨੂੰ ਪੁਲਸ ਦੇ ਸਾਹਮਣੇ ਪੇਸ਼ ਕਰ ਦਿੱਤਾ। ਇਸਦੇ ਇਲਾਵਾ ਦੂਸਰੇ ਫਰਾਰ ਦੋਸ਼ੀ ਦੀ ਵੀ ਤਲਾਸ਼ ਜਾਰੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ਹਿਨਾਜ਼ ਹੱਤਿਆ-ਕਾਂਡ ਦੀ ਹੋਵੇ ਸੀ. ਬੀ. ਆਈ. ਜਾਂਚ : ਬਿੱਟੂ
NEXT STORY