ਪੰਚਕੂਲਾ— ਡੀ. ਸੀ. ਦਫਤਰ ਤੋਂ ਬਾਹਰੋਂ ਜਦੋਂ ਡੀ. ਸੀ. ਨਿਕਲਦੇ ਹਨ ਤਾਂ ਉਨ੍ਹਾਂ ਨੂੰ ਸਲੂਟ ਵੱਜਣੇ ਤਾਂ ਲਾਜ਼ਮੀ ਹਨ ਪਰ ਪੰਚਕੂਲਾ ਦੇ ਡੀ. ਸੀ. ਦਫਤਰ ਦੇ ਬਾਹਰ ਪੁਲਸ ਵਾਲੇ ਹਰ ਆਉਣ-ਜਾਣ ਵਾਲੇ ਨੂੰ ਸਲੂਟ ਮਾਰਦੇ ਦਿਖਾਈ ਦਿੱਤੇ। ਜਦੋਂ-ਜਦੋਂ ਆਉਣ-ਜਾਣ ਵਾਲਿਆਂ ਨੂੰ ਸਲੂਟ ਵੱਜਦੇ ਤਾਂ ਉਨ੍ਹਾਂ ਦੇ ਜ਼ਹਿਨ ਵਿਚ ਇਕੋ ਹੀ ਗੀਤ ਆ ਰਿਹਾ ਸੀ, ਹੋ ਗਈ ਡੀ. ਸੀ. ਜਿੰਨੀ ਟੋਹਰ, ਜਿੱਥੋਂ ਲੰਘਦੇ ਆ ਵੱਜਦੇ ਸਲੂਟ ਸੋਹਣੀਏ'। ਆਮ ਲੋਕਾਂ ਨੂੰ ਸਲੂਟ ਮਾਰਨ ਵਾਲਿਆਂ ਵਿਚ ਦੋ ਸਬ ਇੰਸਪੈਕਟਰਾਂ ਸਮੇਤ 8 ਪੁਲਸ ਵਾਲੇ ਸਨ।
ਇਨ੍ਹਾਂ ਪੁਲਸ ਵਾਲਿਆਂ ਨੂੰ ਲੋਕਾਂ ਨੂੰ ਸਲੂਟ ਮਾਰਨ ਦੀ ਸਜ਼ਾ ਦਿੱਤੀ ਗਈ ਸੀ। ਡਿਊਟੀ ਵਿਚ ਕੋਤਾਹੀ ਵਰਤਣ ਕਾਰਨ ਇਨ੍ਹਾਂ ਨੂੰ ਇਹ ਸਜ਼ਾ ਮਿਲੀ ਸੀ। ਅਸਲ ਵਿਚ ਇਨ੍ਹਾਂ ਪੁਲਸ ਵਾਲਿਆਂ ਦੀ ਡਿਊਟੀ ਨਾਕਿਆਂ ਅਤੇ ਪੀ. ਸੀ. ਆਰ. 'ਤੇ ਸੀ ਪਰ ਚੈਕਿੰਗ ਦੌਰਾਨ ਇਹ ਸਾਰੇ ਆਪਣੀ ਡਿਊਟੀ ਤੋਂ ਗਾਇਬ ਪਾਏ ਗਏ। ਜਿਸ ਦੀ ਸਜ਼ਾ ਵਜੋਂ ਐੱਸ. ਪੀ. ਜਗਤਾਰ ਸਿੰਘ ਨੇ ਇਨ੍ਹਾਂ ਪੁਲਸ ਵਾਲਿਆਂ ਨੂੰ ਡੀ. ਸੀ. ਦਫਤਰ ਦੇ ਬਾਹਰ ਦੋ ਲਾਈਨਾਂ ਵਿਚ ਖੜ੍ਹੇ ਕਰ ਦਿੱਤਾ ਤੇ ਲੰਘਦੇ-ਵੜਦੇ ਲੋਕਾਂ ਨੂੰ ਸਲੂਟ ਮਾਰਨ ਨੂੰ ਕਿਹਾ। ਇਹ ਪੁਲਸੀਏ 7 ਘੰਟਿਆਂ ਤੱਕ ਡੀ. ਸੀ. ਦਫਤਰ ਦੇ ਬਾਹਰ ਖੜ੍ਹੇ ਆਪਣੀ ਸਜ਼ਾ ਭੁਗਤਦੇ ਰਹੇ।
ਖੁਦ ਵੀ ਮਰ ਜਾਵਾਂਗੇ, ਟੋਲ ਪਲਾਜ਼ਾ ਵੀ ਸਾੜ ਦਿਆਂਗੇ (ਵੀਡੀਓ)
NEXT STORY