ਅੰਮ੍ਰਿਤਸਰ- ਅੰਮ੍ਰਿਤਸਰ-ਪਠਾਨਕੋਟ ਰਾਜ ਮਾਰਗ 'ਤੇ ਬਣੇ ਟੋਲ ਪਲਾਜ਼ਾ ਦਾ ਵਿਵਾਦ ਗਰਮਾਉਂਦਾ ਜਾ ਰਿਹਾ ਹੈ। 100 ਕਿਲੋ ਮੀਟਰ ਦੀ ਇਸ ਸੜਕ 'ਤੇ 2 ਟੋਲ ਪਲਾਜ਼ਾ ਲਗਾਏ ਗਏ ਹਨ, ਜਿਸ ਦਾ ਆਸਮਾਨ ਛੂੰਹਦਾ ਟੋਲ ਕਿਰਾਇਆ ਵਾਹਨ ਚਾਲਕਾਂ ਲਈ ਭਰਨਾ ਮੁਸ਼ਕਲ ਹੋ ਗਿਆ ਹੈ। ਇਸੇ ਗੱਲ ਨੂੰ ਲੈ ਕੇ ਅੰਮ੍ਰਿਤਸਰ ਦੇ ਕਠੁਨੰਗਲ ਦੇ ਟੋਲ ਪਲਾਜ਼ਾ 'ਤੇ ਟਰਾਂਸਪੋਰਟ ਅਤੇ ਬੱਸ ਮਾਲਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਟੋਲ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਟੋਲ ਪਲਾਜ਼ਾ ਨੂੰ ਸਾੜਨ ਤੱਕ ਦੀ ਗੱਲ ਕਹਿ ਦਿੱਤੀ। ਇਸ ਤੋਂ ਸਾਫ ਹੈ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਸਰਕਾਰ ਦੇ ਨਿਯਮਾਂ ਨੂੰ ਤੋੜ ਰਹੀ ਹੈ ਅਤੇ ਦੇਸ਼ ਦੇ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਜਿਸ ਨਾਲ ਆਉਣ ਵਾਲੇ ਸਮੇਂ 'ਚ ਇਹ ਮਾਮਲਾ ਹੋਰ ਗਰਮਾ ਸਕਦਾ ਹੈ।
ਨੂਰਮਹਿਲ ਡੇਰਾ ਕੀ-ਕੀ ਕਰ ਰਿਹੈ ਆਸ਼ੂਤੋਸ਼ ਮਹਾਰਾਜ ਨੂੰ ਸਮਾਧੀ 'ਚ ਰੱਖਣ ਲਈ!
NEXT STORY