ਅੰਮ੍ਰਿਤਸਰ- ਪੰਜਾਬ 'ਚ ਸਰਦੀ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਦੌਰਾਨ ਰਾਜ ਦੇ ਠੰਡੇ ਸ਼ਹਿਰਾਂ 'ਚੋਂ ਅੰਮ੍ਰਿਤਸਰ ਦਾ ਤਾਪਮਾਨ 6 ਡਿਗਰੀ ਸੈਲਸੀਅਸ ਨਾਪਿਆ ਗਿਆ ਹੈ। ਇਸ ਕੜਾਕੇ ਦੀ ਸਰਦੀ 'ਚ ਅੱਜ ਵੀ ਆਜ਼ਾਦ ਦੇਸ਼ ਭਾਰਤ 'ਚ ਸੈਂਕੜੇ ਲੋਕ ਅਜਿਹੇ ਹਨ ਜੋ ਖੁੱਲ੍ਹੇ ਆਸਮਾਨ ਦੇ ਹੇਠਾਂ ਸੌਂਣ ਲਈ ਮਜ਼ਬੂਰ ਹਨ ਪਰ ਇਸ ਖੁੱਲ੍ਹੇ ਆਸਮਾਨ ਦੇ ਹੇਠਾਂ ਵੀ ਸੌਂਣ ਲਈ ਉਨ੍ਹਾਂ ਨੂੰ ਪੁਲਸ ਦੇ ਤਸੀਹੇ ਝੱਲਣੇ ਪੈਂਦੇ ਹਨ। ਪੀੜਤਾਂ ਅਨੁਸਾਰ ਤਾਂ ਉਨ੍ਹਾਂ ਨੂੰ ਇਸ ਸਰਦੀ ਨਾਲੋਂ ਵਧ ਪੁਲਸ ਪ੍ਰਸ਼ਾਸਨ ਦੇ ਡੰਡਿਆਂ ਤੋਂ ਡਰ ਲੱਗਦਾ ਹੈ। 2 ਲੱਖ ਦੇ ਲਗਭਗ ਆਬਾਦੀ ਵਾਲੇ ਅੰਮ੍ਰਿਤਸਰ ਸ਼ਹਿਰ 'ਚ ਭਾਵੇਂ ਗਰੀਬੀ ਦੀ ਸਹੂਲਤ ਲਈ ਰਹਿਣ ਬਸੇਰਾ ਬਣਾਇਆ ਗਿਆ ਹੈ ਪਰ ਇਸ ਬਸੇਰੇ 'ਚ ਸਿਰਫ 100 ਲੋਕਾਂ ਲਈ ਹੀ ਸਹੂਲਤ ਹੈ।
ਪ੍ਰਸ਼ਾਸਨ ਦੀ ਲੀਪਾ-ਪੋਥੀ ਦਰਮਿਆਨ ਇਨ੍ਹਾਂ ਸਾਰੇ ਲੋਕਾਂ ਦਾ ਸੱਚ ਇਕ ਵਾਰ ਫਿਰ ਲੁੱਕ ਗਿਆ ਅਤੇ ਕਾਲੀ ਹਨ੍ਹੇਰੀ ਰਾਤ 'ਚ ਇਕ ਸੁਪਨਾ ਜੋ ਕਿ ਚੰਗੀ ਜ਼ਿੰਦਗੀ ਜਿਊਂਣ ਦਾ ਸੀ, ਉਹ ਅਲੋਪ ਹੋ ਗਿਆ। ਫਿਲਹਾਲ, ਆਸ ਕਰਦੇ ਹਾਂ ਕਿ ਪ੍ਰਸ਼ਾਸਨ ਆਪਣੇ ਜੁਟ ਤੋਂ ਬਾਹਰ ਆ ਕੇ ਇਸ ਸੱਚ ਨੂੰ ਤਰਾਸ਼ੇ।
ਲਾਪਤਾ ਨੌਜਵਾਨਾਂ ਦੇ ਮਾਪਿਆਂ ਨੂੰ ਨਿਆਂ ਦਿਵਾਉਣ ਲਈ ਓਬਾਮਾ ਨੂੰ ਮਿਲਣ ਦਾ ਫੈਸਲਾ
NEXT STORY