ਚੰਡੀਗੜ੍ਹ-ਬੁੱਧਵਾਰ ਦੀ ਸਵੇਰ ਨੂੰ ਕਰੀਬ 11 ਵਜੇ ਸੈਕਟਰ-17 ਸਥਿਤ ਡੀ.ਸੀ. 'ਚ ਭਾਰੀ ਹੰਗਾਮਾ ਹੋਇਆ। ਪਹਿਲਾਂ ਤਾਂ ਇਥੇ ਮੌਜੂਦ ਸਟਾਫ ਨੂੰ ਕੁਝ ਸਮਝ ਨਹੀਂ ਆਇਆ ਕਿ ਹੋ ਕੀ ਰਿਹਾ ਹੈ। ਸੂਤਰਾਂ ਅਨੁਸਾਰ ਇਕ ਸੀਨੀਅਰ ਆਈ.ਏ.ਐਸ. ਅਧਿਕਾਰੀ ਦੀ ਪਤਨੀ ਦਫਤਰ ਪੁੱਜੀ ਅਤੇ ਅਧਿਕਾਰੀ ਦੀ ਪੀ.ਏ. ਨਾਲ ਗੱਲਬਾਤ ਦੌਰਾਨ ਉਸ ਨਾਲ ਹੱਥੋਪਾਈ ਕਰ ਲੱਗੀ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਦੀ ਪਤਨੀ ਆਪ ਇਕ ਸੀਨੀਅਰ ਅਧਿਕਾਰੀ ਹੈ। ਉਹ ਸਿੱਧੇ ਹੀ ਪੀ.ਏ. ਦੇ ਕਮਰੇ 'ਚ ਗਈ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਧਿਕਾਰੀ ਦੀ ਪਤਨੀ ਨੇ ਪੀ.ਏ. ਦੇ ਇਕ ਤੋਂ ਬਾਅਦ ਇਕ 3 ਥੱਪੜ ਮਾਰੇ। ਪੂਰਾ ਸਟਾਫ ਮੌਕੇ 'ਤੇ ਮੌਜੂਦ ਸੀ ਪਰ ਕੋਈ ਵੀ ਪੀ.ਏ. ਛੁਡਾਉਣ ਲਈ ਅੱਗੇ ਨਹੀਂ ਆਇਆ। ਇਹ ਡਰਾਮਾ ਲਗਭਗ ਅੱਧੇ ਘੰਟੇ ਤੱਕ ਚੱਲਦਾ ਰਿਹਾ ਹੈ। ਇਸ ਤੋਂ ਬਾਅਦ ਪੀ.ਏ. ਦਫਤਰ 'ਚੋਂ ਚੱਲੀ ਗਈ ਅਤੇ ਵਾਪਸ ਨਹੀਂ ਆਈ।
ਦੂਜੇ ਪਾਸੇ ਪੀ.ਏ. ਦਾ ਕਹਿਣਾ ਹੈ ਕਿ ਮੇਰੇ 'ਤੇ ਕਿਸੇ ਨੇ ਕੋਈ ਹਮਲਾ ਨਹੀਂ ਕੀਤਾ, ਅਧਿਕਾਰੀ ਦੀ ਪਤਨੀ ਦਫਤਰ ਆਈ ਜ਼ਰੂਰ ਸੀ ਅਤੇ ਸਾਡੇ ਵਿਚਾਲੇ ਥੋੜੀ ਜਿਹੀ ਗੱਲਬਾਤ ਹੋਈ ਅਤੇ ਉਹ ਚੱਲੀ ਗਈ। ਹੱਥੋਪਾਈ ਵਾਲੀ ਕੋਈ ਗੱਲ ਨਹੀਂ ਹੈ ਇਹ ਸਾਰਿਆਂ ਅਫਵਾਹਾਂ ਹਨ। ਦੱਸਿਆ ਜਾ ਰਿਹਾ ਹੈ ਕਿ ਦਫਤਰ ਦੇ ਸਾਰੇ ਸਟਾਫ ਵਲੋਂ ਇਸ ਪੂਰੇ ਮਾਮਲੇ ਸੰਬੰਧੀ ਅਣਦੇਖੀ ਕੀਤੀ ਗਈ। ਸਟਾਫ ਦੇ ਕਿਸੇ ਵੀ ਮੈਂਬਰ ਨੇ ਕੁਝ ਵੀ ਨਹੀਂ ਦੱਸਿਆ ਜਦੋਂਕਿ ਇਹ ਪੂਰਾ ਡਰਾਮਾ ਦਫਤਰ 'ਚ ਸੀ.ਸੀ.ਟੀ.ਵੀ. ਕੈਮਰੇ ਲੱਗਣ ਹੋਣ ਕਾਰਨ, ਉਨ੍ਹਾਂ 'ਚ ਕੈਦ ਹੋ ਗਿਆ।
ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਸੰਬੰਧੀ ਸੁਣਵਾਈ ਮੁਲਤਵੀ (ਵੀਡੀਓ)
NEXT STORY