ਗੁਰਦਾਸਪੁਰ-ਵਿਆਹ ਦੇ 3 ਮਹੀਨੇ ਬਾਅਦ ਇਕ ਔਰਤ ਨੇ ਬੱਚੇ ਨੂੰ ਜਨਮ ਤਾਂ ਦੇ ਦਿੱਤਾ ਪਰ ਬਦਨਾਮੀ ਦੇ ਡਰ ਨੇ ਮਾਂ ਦੀ ਮਮਤਾ 'ਤੇ ਇਸ ਕਦਰ ਡੰਗ ਮਾਰਿਆ ਕਿ ਮਾਂ ਨੇ ਆਪਣੇ ਹੱਥਾਂ ਨਾਲ ਆਪਣੇ ਬੱਚੇ ਦਾ ਕਤਲ ਕਰ ਦਿੱਤਾ। ਇਸ ਕੰਮ 'ਚ ਬੱਚੇ ਦੀ ਦਾਦੀ ਅਤੇ ਉਸ ਦੇ ਪਿਤਾ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ। ਜਾਣਕਾਰੀ ਮੁਤਾਬਕ 7 ਦਸੰਬਰ ਨੂੰ ਇਕ ਵਿਅਕਤੀ ਤਾਰਿਕ ਵਾਸੀ ਕੋਟਲੀ ਨੇ ਆਪਣੀ ਪਤਨੀ ਅਸੀਮਾ ਨੂੰ ਸਿਹਤ ਖਰਾਬ ਹੋਣ 'ਤੇ ਹਸਪਤਾਲ ਦਾਖਲ ਕਰਵਾਇਆ।
ਅਸੀਮਾ ਨੇ 8 ਦਸੰਬਰ ਨੂੰ ਪੁੱਤਰ ਨੂੰ ਜਨਮ ਦਿੱਤਾ ਅਤੇ ਡਾਕਟਰਾਂ ਅਨੁਸਾਰ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ 9 ਦਸੰਬਰ ਨੂੰ ਸਵੇਰੇ ਬੱਚੇ ਦੀ ਮੌਤ ਹੋ ਗਈ। ਡਾਕਟਰਾਂ ਨੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਸ਼ੁਰੂ ਕੀਤੀ। ਪਤਾ ਲੱਗਿਆ ਕਿ ਅਸੀਮਾ ਦਾ ਪਤੀ ਤਾਰਿਕ ਉਥੋਂ ਫਰਾਰ ਹੈ। ਹਸਪਤਾਲ ਅਥਾਰਿਟੀ ਨੇ ਮਾਮਲੇ ਦੀ ਜਾਂਚ ਲਈ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਲਈ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਅਸੀਮਾ ਦਾ ਵਿਆਹ ਤਾਰਿਕ ਨਾਲ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਵਿਆਹ ਦੇ 3 ਮਹੀਨੇ ਬਾਅਦ ਹੀ ਬੱਚੇ ਦੇ ਜਨਮ ਲੈਣ ਤੋਂ ਇਹ ਪਰਿਵਾਰ ਪਰੇਸ਼ਾਨ ਸੀ। ਇਸ ਲਈ ਬੱਚੇ ਦੀ ਮਾਂ, ਦਾਦੀ ਅਤੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਬੱਚੇ ਦੀ ਮਾਂ ਅਸੀਮਾ ਅਤੇ ਦਾਦੀ ਕੁਦਰਤ ਬਾਨੋ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਦੋਹਾਂ ਔਰਤਾਂ ਨੂੰ ਜੇਲ ਭੇਜਣ ਦੇ ਆਦੇਸ਼ ਸੁਣਾਏ ਹਨ।
ਪੁਲਸ ਅਫਸਰ ਦੀ ਪਤਨੀ ਨੇ ਥੱਪੜਾਂ ਨਾਲ ਲਾਲ ਕਰ ਦਿੱਤਾ ਪੀ.ਏ. ਦਾ ਮੂੰਹ
NEXT STORY