ਜਲੰਧਰ— ਫੇਸਬੁੱਕ 'ਤੇ ਗੀਤ ਗਾ ਕੇ ਮਸ਼ਹੂਰ ਹੋਏ ਦਰਸ਼ਨ ਲੱਖੇਵਾਲਾ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਗਾਇਕ ਬੱਬੂ ਮਾਨ ਨੂੰ ਵੀ ਉਸ ਦੀ ਆਵਾਜ਼ ਇੰਨੀਂ ਪਸੰਦ ਆਈ ਸੀ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਉਸ ਦਾ ਗੀਤ ਸ਼ੇਅਰ ਕਰਕੇ ਉਸ ਬਾਰੇ ਜਾਣਕਾਰੀ ਮੰਗੀ ਸੀ ਤੇ ਇਸ ਤੋਂ ਬਾਅਦ ਪਾਲੀਵੁੱਡ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਵੀ ਦਰਸ਼ਨ ਲੱਖੇਵਾਲਾ ਦੀ ਕਲਾ ਦੇ ਜਾਦੂ ਤੋਂ ਬਚ ਨਹੀਂ ਸਕੇ। ਉਨ੍ਹਾਂ ਨੇ ਫੇਸਬੁੱਕ 'ਤੇ ਕਿਸੇ ਰਾਹੀਂ ਦਰਸ਼ਨ ਲੱਖੇਵਾਲਾ ਦਾ ਗੀਤ 'ਨੰਗਪੁਣੇ ਦਾ ਬੁਖਾਰ' ਸੁਣਿਆ ਤਾਂ ਉਨ੍ਹਾਂ ਨੇ ਫੇਸਬੁੱਕ 'ਤੇ ਕਹਿ ਦਿੱਤਾ ਕਿ ਕੋਈ ਉਨ੍ਹਾਂ ਨੂੰ ਇਸ ਬੰਦੇ ਬਾਰੇ ਜਾਣਕਾਰੀ ਦੇਵੇ। ਕਿਉਂਕਿ ਇਹ ਬੰਦਾ ਜਿਸ ਅੰਦਾਜ਼ ਵਿਚ ਗਾ ਰਿਹਾ ਹੈ, ਉਹ ਕਾਬਿਲੇ ਤਾਰੀਫ ਹੈ। ਫੇਸਬੁੱਕ 'ਤੇ ਦਰਸ਼ਨ ਲੱਖੇਵਾਲਾ ਦੇ ਗੀਤ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਬੱਬੂ ਮਾਨ ਤੇ ਮੀਕਾ ਸਿੰਘ ਵਰਗੇ ਫੈਨ ਜਿਸ ਦੇ ਹੋਣ, ਉਸ ਨੂੰ ਹੋਰ ਕਿਸ ਗੱਲ ਦੀ ਲੋੜ। ਦਰਸ਼ਨ ਲੱਖੇਵਾਲਾ ਨੇ ਫੇਸਬੁੱਕ 'ਤੇ ਖੁਦ ਮੀਕਾ ਸਿੰਘ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਦਰਸ਼ਨ ਦੇ ਫੇਸਬੁੱਕ 'ਤੇ ਗਾਏ ਦੋਹਾਂ ਗੀਤਾਂ ਨੂੰ ਲੋਕ ਮਨਾਂ-ਮੋਹੀ ਪਿਆਰ ਦੇ ਰਹੇ ਹਨ। ਕੋਈ ਆਸਟ੍ਰੇਲੀਆ ਤੋਂ ਤੇ ਕੋਈ ਕੈਨੇਡਾ ਤੋਂ ਉਸ ਨੂੰ ਉਸੇ ਦੇ ਗੀਤ ਦੀ ਵੀਡੀਓ ਬਣਾ ਕੇ ਲੋਕਪ੍ਰਿਅਤਾ ਦਰਸਾ ਰਿਹਾ ਹੈ। ਲੋਕ ਗੱਡੀਆਂ ਵਿਚ, ਯਾਰਾਂ-ਦੋਸਤਾਂ ਵਿਚ ਬੈਠ ਕੇ ਉਸ ਦੇ ਗੀਤ ਸੁਣ ਰਹੇ ਹਨ ਤੇ ਉਨ੍ਹਾਂ ਦਾ ਆਨੰਦ ਮਾਣ ਰਹੇ ਹਨ ਤੇ ਕੱਲ ਤੱਕ ਜੋ ਦੁਨੀਆ ਦੀਆਂ ਨਜ਼ਰਾਂ ਤੋਂ ਛਿਪਿਆ ਹੋਇਆ ਸੀ, ਉਸ ਦਰਸ਼ਨ ਲਈ ਇਹ ਉਪਲੱਬਧੀ ਬਹੁਤ ਵੱਡੀ ਜਾਪ ਰਹੀ ਹੈ। ਪਰ ਉਹ ਇਸ ਪਿਆਰ ਦੇ ਕਾਬਲ ਵੀ ਹੈ ਤੇ ਹੱਕਦਾਰ ਵੀ।
ਅੰਮ੍ਰਿਤਸਰ ਦਾ ਇਕ ਅਜਿਹਾ ਪਿੰਡ ਜਿੱਥੇ ਰੋਜ਼ ਲੱਗਦਾ ਹੈ ਕਰਫਿਊ
NEXT STORY