ਅੰਮ੍ਰਿਤਸਰ- ਭਾਰਤ-ਪਾਕਿਸਤਾਨ ਬਾਰਡਰ 'ਤੇ 500 ਗਜ ਦੇ ਦਾਇਰੇ 'ਚ ਬਸੇ ਪਿੰਡ ਮੁੱਲਾ ਕੋਟ 'ਚ ਰੋਜ਼ ਸ਼ਾਮ ਨੂੰ ਕਰਫਿਊ ਲੱਗ ਜਾਂਦਾ ਹੈ। ਇਹ ਉਹੀ ਮਹੀਨਾ ਹੈ ਜਦੋਂ 43 ਸਾਲ ਪਹਿਲਾਂ 1971 'ਚ ਗੁਆਂਢੀ ਮੁਲਕ ਨੇ ਹਮਲਾ ਕਰ ਕੇ ਇਸ ਪਿੰਡ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਜੰਗ ਤਾਂ 13 ਦਿਨ 'ਚ ਖਤਮ ਹੋ ਗਿਆ, ਪਰ ਇਹ ਪਿੰਡ ਪੂਰੇ ਇਕ ਸਾਲ ਤੱਕ ਪਾਕਿਸਤਾਨ ਦੇ ਕਬਜ਼ੇ 'ਚ ਰਿਹਾ।
ਪਿੰਡ ਦੀ ਬਜ਼ੁਰਗ ਔਰਤ ਨਰਿੰਦਰ ਕੌਰ ਕਹਿੰਦੀ ਹੈ ਕਿ ਪਿੰਡ 'ਚ 45 ਘਰ ਹੋਇਆ ਕਰਦੇ ਸਨ। ਹਮਲਾ ਤਿੰਨ ਦਸੰਬਰ ਦੀ ਰਾਤ ਨੂੰ ਹੋਇਆ ਸੀ ਅਤੇ ਭਾਰਤੀ ਫੌਜ ਨੇ 16 ਦਸੰਬਰ ਨੂੰ ਜੰਗ ਜਿੱਤ ਲਈ। ਉਹ ਲੋਕ ਘਰ, ਗਹਿਣੇ ਅਤੇ ਹੋਰ ਸਾਮਾਨ ਛੱਡ ਕੇ ਦੌੜ ਗਏ ਸਨ। ਉਸ ਦੌੜ 'ਚ ਕਈ ਬਜ਼ੁਰਗ ਅਤੇ ਬੱਚੇ ਮਰ ਵੀ ਗਏ ਸਨ। ਪੰਚਾਇਤ ਮੈਂਬਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੀ ਫੌਜ ਜਿੱਤ ਗਈ ਪਰ ਮੁਹੱਲਾ ਕੋਟ ਇਕ ਸਾਲ ਬਾਅਦ ਵਾਪਸ ਮਿਲਿਆ। ਪਿੰਡ ਆਏ ਤਾਂ ਘਰ ਦੇ ਨਾਂ 'ਤੇ ਮਲਬਾ ਪਿਆ ਸੀ। ਕੰਧ ਅਤੇ ਛੱਤ ਸੁੱਟ ਕੇ ਇੱਟਾਂ, ਰਸੋਈ ਦੇ ਭਾਂਡੇ ਅਤੇ ਗਹਿਣੇ ਵੀ ਲੁੱਟੇ ਗਏ ਸਨ।
ਪੰਚਾਇਤ ਮੈਂਬਰ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਪਿੰਡ 'ਚ 45 ਘਰ ਹੋਇਆ ਕਰਦੇ ਸਨ। ਸਾਰੇ ਪਲਾਇਨ ਕਰ ਗਏ ਸਨ, ਵਾਪਸ ਸਿਰਫ ਕੁਝ ਪਰਿਵਾਰ ਆਏ ਅਤੇ ਉਨ੍ਹਾਂ 'ਚੋਂ ਇਸ ਸਮੇਂ ਇੱਥੇ 20 ਪਰਿਵਾਰ ਆਬਾਦ ਹਨ। ਬਾਰਡਰ 'ਤੇ ਵਸੇ ਹੋਣ ਕਾਰਨ ਇੱਥੇ ਲੋਕ ਆਪਣੀਆਂ ਬੇਟੀਆਂ ਦਾ ਵਿਆਹ ਤੱਕ ਕਰਨਾ ਗਵਾਰਾ ਨਹੀਂ ਸਮਝਦੇ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਸਿੱਖਿਆ ਅਤੇ ਰੋਜ਼ਗਾਰ ਦੇ ਵੀ ਸਾਧਨ ਨਹੀਂ ਹਨ।
ਵਿਆਹ ਦੇ 3 ਮਹੀਨੇ ਬਾਅਦ ਪੈਦਾ ਹੋਇਆ ਬੱਚਾ, ਬਦਨਾਮੀ ਨੇ ਡੰਗੀ ਮਾਂ ਦੀ ਮਮਤਾ
NEXT STORY