ਚੰਡੀਗੜ੍ਹ-ਸ਼ਹਿਰ ਦੇ ਸੈਕਟਰ-17 'ਚ ਬੱਸ ਸਟੈਂਡ ਚੌਂਕ ਕੋਲ ਤਾਇਨਾਤ ਮਹਿਲਾ ਪੁਲਸ ਕਰਮਚਾਰੀ ਨੂੰ ਇਕ ਆਲਟੋ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਪੁਲਸ ਕਰਮੀ ਜ਼ਖਮੀ ਹੋ ਗਈ।
ਜਾਣਕਾਰੀ ਮੁਤਾਬਕ ਜ਼ਖਮੀ ਹੋਈ ਮਹਿਲਾ ਪੁਲਸ ਕਰਮੀ ਅਨੀਤਾ ਨੇ ਦੱਸਿਆ ਕਿ ਮੋਬਾਇਲ ਸੁਣਦੇ ਆ ਰਹੇ ਇਕ ਕਾਰ ਸਵਾਰ ਨੂੰ ਜਦੋਂ ਉਸ ਨੇ ਰੁਕਣ ਲਈ ਕਿਹਾ ਤਾਂ ਪਿੱਛਿਓਂ ਆ ਰਹੀ ਦੂਜੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਫਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਚੰਡੀਗੜ੍ਹ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਟੱਕਰ ਮਾਰ ਕੇ ਵਾਹਨ ਚਾਲਕ ਫਰਾਰ ਹੋ ਜਾਂਦੇ ਹਨ।
ਕਿਸੇ ਵੀ ਮਹਿਕਮੇ ਤੋਂ ਪ੍ਰੇਸ਼ਾਨ ਹੋ ਤਾਂ ਸਿੱਧਾ ਭੇਜੋ ਸੁਖਬੀਰ ਬਾਦਲ ਨੂੰ ਈ-ਮੇਲ
NEXT STORY