ਜਲੰਧਰ- ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਫਸਰਸ਼ਾਹੀ ਨੂੰ ਖ਼ਤਮ ਕਰਨ ਲਈ ਇਕ ਨਵਾਂ ਕਦਮ ਚੁੱਕਿਆ ਹੈ, ਜੋ ਸਰਕਾਰੀ ਦਫ਼ਤਰਾਂ 'ਚ ਬੈਠ ਕੇ ਆਪਣੀ ਮਸਤੀ ਨਾਲ ਕੰਮਕਾਜ ਕਰ ਰਹੇ ਹੁੰਦੇ ਹਨ। ਹੁਣ ਸਰਕਾਰੀ ਮੁਲਾਜ਼ਮ ਆਪਣੀ ਡਿਊਟੀ ਸਮੇਂ ਫੇਸਬੁੱਕ, ਟਵਿੱਟਰ ਅਤੇ ਵਟਸਐਪ ਵਰਗੀਆਂ ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਵਰਤੋਂ ਨਹੀਂ ਕਰ ਸਕਣਗੇ, ਚਾਹੇ ਉਹ ਸੁਵਿਧਾ ਸੈਂਟਰ ਦੇ ਕਰਮਚਾਰੀ ਹੋਣ ਜਾਂ ਸਕੂਲਾਂ ਦੇ ਅਧਿਆਪਕ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਿਸੇ ਵੀ ਮਹਿਕਮੇ 'ਚ, ਜਿਸ ਵਿਚ ਪੁਲਸ ਵੀ ਸ਼ਾਮਲ ਹੈ, ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਸਿੱਧਾ ਸੁਖਬੀਰ ਬਾਦਲ ਨਾਲ ਸੰਪਰਕ ਕਰ ਸਕਦੇ ਹੋ।
ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਖੁਦ ਇਹ ਐਲਾਨ ਕੀਤਾ ਹੈ। ਤੁਸੀਂ sukhbirbadal2014@gmail.com. 'ਤੇ ਸੁਖਬੀਰ ਬਾਦਲ ਨੂੰ ਸ਼ਿਕਾਇਤ ਭੇਜ ਸਕਦੇ ਹੋ। ਸੁਖਬੀਰ ਨੇ ਕਿਹਾ, 'ਹੋ ਸਕਦਾ ਹੈ ਕਿ ਮੈਂ ਤੁਹਾਨੂੰ ਨਿੱਜੀ ਰਿਪਲਾਈ ਨਹੀਂ ਕਰ ਸਕਦਾ ਪਰ ਕਾਰਵਾਈ ਦਾ ਭਰੋਸਾ ਦਿੰਦਾ ਹਾਂ। ਮੈਂ ਉਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਦੇਖਾਂਗਾ।'
ਸੁਖਬੀਰ ਨੇ ਇਹ ਕਦਮ ਆਪਣੀ ਜੀ-ਮੇਲ ਆਈ.ਡੀ 'ਤੇ ਸ਼ਿਕਾਇਤ ਆਉਣ ਮਗਰੋਂ ਉਠਾਇਆ। ਸ਼ਿਕਾਇਤ 'ਚ ਕਿਹਾ ਗਿਆ ਕਿ ਪੰਜਾਬ 'ਚ ਖੁੱਲ੍ਹੇ 160 ਸੁਵਿਧਾ ਸੈਂਟਰਾਂ 'ਚ ਕੰਮ ਕਰਦੇ ਕਰਮਚਾਰੀਆਂ ਦਾ ਕੰਮ ਲੋਕਾਂ ਦੀ ਮਦਦ ਕਰਨਾ ਹੈ ਪਰ ਉਹ ਖੁਦ ਫੇਸਬੁੱਕ ਜਾਂ ਵਟਸਐਪ ਵਰਗੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਚ ਖੁੱਭੇ ਰਹਿੰਦੇ ਹਨ, ਜਿਸ ਨਾਲ ਜਨਤਾ ਨੂੰ ਪ੍ਰੇਸ਼ਾਨ ਹੋ ਕੇ ਆਪਣਾ ਕੰਮ ਏਜੰਟਾਂ ਕੋਲ ਕਰਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲਾਂ 'ਚ ਵੀ ਅਧਿਆਪਕ ਪੜ੍ਹਾਈ ਛੱਡ ਕੇ ਆਪਣੇ ਫੋਨਾਂ 'ਚ ਖੁੱਭੇ ਰਹਿੰਦੇ ਹਨ। ਚਾਹੋ ਤਾਂ ਉਨ੍ਹਾਂ ਦਾ ਫੋਨ ਰਿਕਾਰਡਸ ਚੈੱਕ ਕਰਕੇ ਇਸ ਗੱਲ ਦੀ ਤਸਦੀਕ ਕੀਤੀ ਜਾ ਸਕਦੀ ਹੈ।
ਇਹ ਸ਼ਿਕਾਇਤ ਮਿਲਣ ਮਗਰੋਂ ਹੀ ਸੁਖਬੀਰ ਬਾਦਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਸਕੂਲਾਂ ਸਮੇਤ ਸਾਰੇ ਵਿੱਦਿਅਕ ਅਦਾਰਿਆਂ 'ਚ ਬੈਨ ਦਾ ਇਹ ਆਰਡਰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਵਿੱਦਿਅਕ ਮਹਿਕਮੇ ਦੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਭੇਜਿਆ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਇਸ ਹੁਕਮ ਤੋਂ ਬਾਅਦ ਕੋਈ ਵੀ ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਸਬੰਧਿਤ ਅਕਾਊਂਟ 'ਚ ਜਾ ਕੇ ਛਾਣਬੀਣ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਬੱਬੂ ਮਾਨ ਤੋਂ ਬਾਅਦ ਮੀਕਾ ਵੀ ਹੋਏ ਇਸ ਕਲਾਕਾਰ ਦੇ ਮੁਰੀਦ (ਵੀਡੀਓ)
NEXT STORY