ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਚ ਰੇਸਲਰ ਦਾ ਕਿਰਦਾਰ ਅਦਾ ਕਰਨਗੇ। ਖਬਰ ਮਿਲੀ ਹੈ ਕਿ ਆਮਿਰ ਨੇ ਡਾਇਰੈਕਟਰ ਨੀਤੇਸ਼ ਤਿਵਾਰੀ ਨੂੰ ਫਿਲਮ ਲਈ ਹਾਂ ਕਹਿ ਦਿੱਤੀ ਹੈ। ਨੀਤੇਸ਼ 'ਚਿੱਲਰ ਪਾਰਟੀ' ਅਤੇ 'ਭੂਤਨਾਥ ਰਿਟਰਨਸ' ਦਾ ਨਿਰਦੇਸ਼ਨ ਕਰ ਚੁੱਕੇ ਹਨ। 'ਪੀਕੇ' ਲਈ ਭੋਜਪੁਰੀ ਸਿੱਖਣ ਵਾਲੇ ਆਮਿਰ ਖਾਨ ਜਲਦੀ ਹੀ ਪਹਿਲਵਾਨਾਂ ਤੋਂ ਟਰੇਨਿੰਗ ਲੈਣ ਵਾਲੇ ਹਨ। ਫਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਆਮਿਰ ਰੇਸਲਰ ਦੀ ਭੂਮਿਕਾ ਨਿਭਾਉਣ ਲਈ ਆਪਣੀ ਬਾਡੀ 'ਤੇ ਵੀ ਕਾਫੀ ਮਿਹਨਤ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹਰਿਆਣਾ ਜਾ ਕੇ ਪਹਿਲਵਾਨਾਂ ਨਾਲ ਕੁਝ ਸਮਾਂ ਬਤੀਤ ਕਰਨਗੇ ਅਤੇ ਕੁਸ਼ਤੀ ਦੇ ਤਰੀਕੇ ਸਿੱਖਣਗੇ। ਆਮਿਰ ਦੀ 'ਪੀਕੇ' 19 ਦਸੰਬਰ ਨੂੰ ਰਿਲੀਜ਼ ਹੋਵੇਗੀ। ਉਹ ਖੁਦ ਕਹਿ ਚੁੱਕੇ ਹਨ ਕਿ ਸਾਲ 2015 'ਚ ਉਨ੍ਹਾਂ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਵੇਗੀ।
ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ (ਦੇਖੋ ਤਸਵੀਰਾਂ)
NEXT STORY