ਜਲੰਧਰ- ਅੰਮ੍ਰਿਤਸਰ ਫਲਾਈ ਓਵਰ 'ਤੇ ਬੁੱਧਵਾਰ ਨੂੰ ਪੁਲਸ ਵਲੋਂ ਸ਼ਹਿਰ 'ਚ ਚੱਲ ਰਹੇ ਨਾਜਾਇਜ਼ ਆਟੋ ਦੇ ਚਲਾਨ ਕੱਟੇ ਗਏ। ਇਸ ਦੌਰਾਨ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਜਦੋਂ ਚਲਾਨ ਨਾ ਕੱਟਣ ਲਈ ਇਕ ਆਟੋ ਚਾਲਕ ਪੁਲਸ ਦੇ ਪੈਰਾਂ 'ਤੇ ਡਿੱਗ ਗਿਆ। ਇਸ ਸੰਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਜੋ ਬਿਨਾਂ ਕਾਗਜ਼ਾਤ ਦੇ ਵਾਹਨ ਚੱਲ ਰਹੇ ਹਨ, ਉਸ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਚਲਾਨ ਕੱਟੇ ਗਏ ਹਨ ਅਤੇ ਇਹ ਕਾਰਵਾਈ ਅੱਗੇ ਵੀ ਚੱਲਦੀ ਰਹੇਗੀ।
ਵਾਹਨ ਚਾਲਕਾਂ ਵਲੋਂ ਪਹਿਲਾਂ ਲਾਪਰਵਾਹੀ ਕੀਤੀ ਜਾਂਦੀ ਹੈ ਅਤੇ ਜਦੋਂ ਪੁਲਸ ਵਲੋਂ ਇਨ੍ਹਾਂ ਲੋਕਾਂ 'ਤੇ ਸਖਤੀ ਵਰਤੀ ਜਾਂਦੀ ਹੈ ਤਾਂ ਇਹ ਪੁਲਸ ਦੇ ਪੈਰਾਂ 'ਚ ਡਿੱਗ ਕੇ ਮੁਆਫੀ ਮੰਗਦੇ ਹੋਏ ਨਜ਼ਰ ਆਉਂਦੇ ਹਨ।
ਆਖਰ ਚੰਡੀਗੜ੍ਹ ਪੁਲਸ ਨਾਲ ਹੀ ਅਜਿਹਾ ਕਿਉਂ ਹੁੰਦਾ! (ਵੀਡੀਓ)
NEXT STORY