ਸਿਹਾਨੋਕਵਿਲੇ - ਦੁਨੀਆ ਭਰ ਦੀ ਯਾਤਰਾ ’ਤੇ ਨਿਕਲੇ ਇਕ ਅਮਰੀਕੀ ਕਰੂਜ਼ ਜਹਾਜ਼ ਨੇ ਈਂਧਨ ਦੀਆਂ ਵਧਦੀਆਂ ਕੀਮਤਾਂ ਕਾਰਨ ਤਿੰਨ ਸਾਲ ਦੀ ਆਪਣੀ ਯਾਤਰਾ ਕੰਬੋਡੀਆ ’ਚ ਰੋਕ ਦਿੱਤੀ ਹੈ, ਜਿਸ ਨਾਲ ਸੈਂਕੜੇ ਯਾਤਰੀ ਫਸ ਗਏ ਹਨ। ਇਸ ਜਹਾਜ਼ ਦੇ ਕੈਬਿਨ ‘ਤੈਰਦੇ ਘਰਾਂ’ ਵਜੋਂ ਪੇਸ਼ ਕੀਤੇ ਜਾਂਦੇ ਸਨ। ਦੋ ਸਾਲ ਪਹਿਲਾਂ ‘ਐੱਮ.ਵੀ. ਓਡੀਸੀ’ ਸੱਤ ਮਹਾਦੀਪਾਂ ਦੀ ਯਾਤਰਾ ਲਈ ਰਵਾਨਾ ਹੋਇਆ ਸੀ। ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਕਿ ਇਸ ’ਚ ਸਮੁੰਦਰ ’ਤੇ ਲੰਮੇ ਸਮੇਂ ਤੱਕ ਰਹਿਣ ਅਤੇ ਦੁਨੀਆ ਭਰ ਦੀ ਯਾਤਰਾ ਕਰਨ, ਦੋਵਾਂ ਦਾ ਤਜ਼ਰਬਾ ਮਿਲੇਗਾ।
ਇਸ ਦੇ ਸੰਚਾਲਕ ਨੇ ‘ਓਡੀਸੀ ਨੂੰ ਤੁਹਾਡਾ ਸਥਾਈ ਘਰ’ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸ ’ਚ ਜਹਾਜ਼ ਦੇ ਪੂਰੇ ਜੀਵਨਕਾਲ ਲਈ ਇਕ ‘ਸੂਟ’ ਖਰੀਦਣ ਦੀ ਕੀਮਤ ਲੱਗਭਗ 2,30,000 ਅਮਰੀਕੀ ਡਾਲਰ ਤੋਂ ਸ਼ੁਰੂ ਹੋਈ। ਫਿਲਹਾਲ, ਇਹ ਥਾਈਲੈਂਡ ਦੀ ਖਾੜੀ ’ਚ ਸਥਿਤ ਕੰਬੋਡੀਆ ਦੇ ਸਿਹਾਨੋਕਵਿਲੇ ਬੰਦਰਗਾਹ ’ਤੇ ਖੜ੍ਹਾ ਹੈ ਅਤੇ ਇਸ ਦੇ ਰਵਾਨਾ ਹੋਣ ਦੀ ਕੋਈ ਨਿਸ਼ਚਿਤ ਤਰੀਕ ਨਹੀਂ ਹੈ। ਕੰਬੋਡੀਆ ਦੇ ਅਧਿਕਾਰੀਆਂ ਅਨੁਸਾਰ, ਇਸ ਜਹਾਜ਼ ’ਚ 203 ਯਾਤਰੀ (ਜਿਨ੍ਹਾਂ ’ਚੋਂ ਜ਼ਿਆਦਾਤਰ ਅਮਰੀਕੀ ਹਨ) ਅਤੇ ਚਾਲਕ ਦਲ ਦੇ 156 ਮੈਂਬਰ ਸਵਾਰ ਹਨ।
ਇਸ ਦੀ ਸਮਰੱਥਾ 650 ਯਾਤਰੀਆਂ ਦੀ ਹੈ। ਫਲੋਰੀਡਾ ਆਧਾਰਿਤ ਇਸ ਦੀ ਸੰਚਾਲਕ ਕੰਪਨੀ ‘ਵਿਲਾ ਵੀ ਰੈਜ਼ੀਡੈਂਸ’ ਨੇ ਦੱਸਿਆ ਕਿ ਈਰਾਨ ’ਚ ਜਾਰੀ ਜੰਗ ਕਾਰਨ ਏਸ਼ੀਆ ਦੇ ਕੁਝ ਹਿੱਸਿਆਂ ’ਚ ਪ੍ਰਤੀ ਕੈਬਿਨ ਮਹੀਨਾ ਈਂਧਨ ਦਾ ਖਰਚ - ਜੋ ਪਹਿਲਾਂ ਔਸਤਨ 1,800 ਅਮਰੀਕੀ ਡਾਲਰ ਹੋਇਆ ਕਰਦਾ ਸੀ , ਹੁਣ ਵਧ ਕੇ ਅਨੁਮਾਨਿਤ 6,000 ਤੋਂ 8,000 ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।
ਮੰਦਭਾਗੀ ਖਬਰ: ਇਟਲੀ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
NEXT STORY