ਕੈਨਬਰਾ-ਯੂਕਰੇਨੀ ਰਾਸ਼ਟਰਪਤੀ ਪੈਟਰੋ ਪੋਰੋਸੇਂਕੋ ਵੀਰਵਾਰ ਦੀ ਸਵੇਰ ਨੂੰ ਦੋ ਰੋਜ਼ਾ ਦੌਰੇ 'ਤੇ ਆਸਟ੍ਰੇਲੀਆ ਪਹੁੰਚੇ। ਇਸ ਦੌਰੇ 'ਚ ਉਹ ਆਸਟ੍ਰੇਲੀਆਈ ਨੇਤਾਵਾਂ ਨਾਲ ਮਲੇਸ਼ੀਆਈ ਹਵਾਈ ਜਹਾਜ਼ ਐਮ.ਐਚ.-17 ਤ੍ਰਾਸਦੀ ਨੂੰ ਲੈ ਕੇ ਚਰਚਾ ਕਰਾਂਗੇ। ਘਟਨਾ ਦੀ ਜਾਂਚ ਨੂੰ ਲੈ ਕੇ ਸਹਿਯੋਗੀ ਉਪਾਵਾਂ 'ਤੇ ਚਰਚਾ ਕਰਨ ਤੋਂ ਪਹਿਲਾਂ ਪੋਰੇਸ਼ੇਂਕੋ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਅਬੋਟ ਤ੍ਰਾਸਦੀ 'ਚ ਮਾਰੇ ਗਏ 298 ਲੋਕਾਂ ਲਈ ਮੈਲਬੋਰਨ 'ਚ ਆਯੋਜਿਤ ਪ੍ਰਾਰਥਨਾ ਜੁਲੂਸ 'ਚ ਸ਼ਾਮਲ ਹੋਣਗੇ। ਮਲੇਸ਼ੀਆਈ ਏਅਰਲਾਈਨਜ਼ ਦਾ ਹਵਾਈ ਜਹਾਜ਼ ਐਮ.ਐਚ-17 ਜੁਲਾਈ 'ਚ ਪੂਰਬੀ ਯੂਕਰੇਨ 'ਚ ਹਮਲੇ ਦਾ ਸ਼ਿਕਾਰ ਹੋ ਗਿਆ ਸੀ।
ਹਾਦਸੇ 'ਚ ਹਵਾਈ ਜਹਾਜ਼ 'ਚ ਸਵਾਰ ਸਾਰੇ ਯਾਤਰੀ ਮਾਰੇ ਗਏ ਸਨ, ਜਿਨ੍ਹਾਂ 'ਚ 38 ਆਸਟ੍ਰੇਲੀਆਈ ਨਾਗਰਿਕ ਸਨ। ਆਸਟ੍ਰੇਲੀਆ, ਯੂਕਰੇਨ ਦੇ ਦੋਸ਼ਾਂ ਦਾ ਸਮਰਥਨ ਕਰਦਾ ਹੈ ਕਿ ਹਵਾਈ ਜਹਾਜ਼ ਰੂਸ ਸਮਰਥਕ ਬਾਗੀਆਂ ਦੇ ਹਮਲੇ ਨਾਲ ਹਾਦਸਾਗ੍ਰਸਤ ਹੋਇਆ ਸੀ। ਅਬੋਟ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਮੈਂ ਐਮ.ਐਚ. 17 ਦੀ ਤ੍ਰਾਸਦੀ ਤੋਂ ਬਾਅਦ ਆਸਟ੍ਰੇਲੀਆ ਅਤੇ ਸਾਡੇ ਨਾਗਰਿਕਾਂ ਨੂੰ ਸਹਾਇਤਾ ਦੇਣ ਲਈ ਯੂਕਰੇਨ ਦੇ ਰਾਸ਼ਟਰਪਤੀ ਪੋਰੋਸੇਂਕੋ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰਾ ਯਕੀਨ ਹੈ ਕਿ ਇਸ ਤ੍ਰਾਸਦੀ ਤੋਂ ਬਾਅਦ ਆਸਟ੍ਰੇਲੀਆਈ ਅਤੇ ਯੂਕਰੇਨੀ ਲੋਕਾਂ ਵਿਚਾਲੇ ਦੋਸਤੀ ਅਤੇ ਮਜ਼ਬੂਤ ਹੋਵੇਗੀ।
ਨੋਬਲ ਸਮਾਰੋਹ ਦੇ ਖਾਣੇ 'ਚ ਆਇਆ ਲਜ਼ੀਜ਼ ਸੁਆਦ
NEXT STORY