ਸਟਾਕਹੋਮ-ਇਸ ਸਾਲ ਨੋਬਲ ਪੁਰਸਕਾਰ ਸਮਾਰੋਹ ਦੇ ਖਾਣੇ 'ਚ ਲਜ਼ੀਜ਼ ਦਾ ਸੁਆਦ ਛਾਇਆ ਰਿਹਾ। ਇਸ ਖਾਣੇ 'ਚ ਆਏ ਲਗਭਗ 1250 ਮਹਿਮਾਨਾਂ ਲਈ ਰੈਡ ਡੀਅਰ ਮੀਟ, ਰੈਡ ਕਿੰਗ ਕਰੈਬ, ਜੰਗਲੀ ਡਿਊਬੇਰੀ ਦੇ ਨਾਲ-ਨਾਲ ਅਸਾਮ ਅਤੇ ਚੀਨ ਦੀ ਚਾਹ ਵਾਲੇ ਇਕ ਖਾਸ ਮਿਸ਼ਰਨ ਨੂੰ ਵੀ ਪਰੋਸਿਆ ਗਿਆ। ਨੋਬਲ ਕਲੰਡਰ 'ਚ ਇਕ ਮਹੱਤਵਪੂਰਨ ਆਯੋਜਨ ਮੰਨਿਆ ਜਾਣ ਵਾਲੇ ਇਸ ਭੋਜਨ ਸਮਾਰੋਹ ਨੂੰ ਬੁੱਧਵਾਰ ਦੀ ਰਾਤ ਨੂੰ ਸਟਾਕਹੋਮ ਸਿਟੀ ਹਾਲ 'ਚ ਆਯੋਜਿਤ ਕੀਤਾ ਗਿਆ। ਇਹ ਭੋਜਨ ਸਮਾਰੋਹ ਕੌਨਸਰਟ ਹਾਲ 'ਚ ਪੁਰਸਕਾਰ ਵੰਡਣ ਤੋਂ ਬਾਅਦ ਆਯੋਜਿਤ ਕੀਤਾ ਗਿਆ।
ਇਸ ਭੋਜਨ ਸਮਾਰੋਹ ਦਾ ਇਕ ਪਹਿਲੂ ਇਹ ਵੀ ਹੈ ਕਿ ਮੈਨਿਊ ਉਦੋਂ ਹੀ ਦਿਖਾਇਆ ਜਾਂਦਾ ਹੈ, ਜਦੋਂ ਸਾਰੇ ਮਹਿਮਾਨ ਟੇਬਲ 'ਤੇ ਬੈਠ ਜਾਂਦੇ ਹਨ। ਓਸਲੋ ਦੇ ਗ੍ਰੈਂਡ ਹੋਟਲ 'ਚ ਵੀ ਇਕ ਭੋਜਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਹ ਆਯੋਜਨ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਯੁਸੂਫਜ਼ਈ ਸਨਮਾਨ 'ਚ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲਟ ਬੇਕਡ ਗੋਲਡਨ ਬੀਟਸ, ਸਮੋਕਡ ਪਰਲ ਓਨੀਅਨਸ, ਪਟੈਟੋ ਪਿਊਰੀ ਸਮੇਤ ਕਈ ਲਜ਼ੀਜ਼ ਡਿਸ਼ਜ਼ ਪਰੋਸੇ ਗਏ। ਇਥੇ ਕਾਫੀ ਅਤੇ ਨੋਬਲ ਮਿਊਜ਼ੀਅਮ ਟੀ ਬਲੇਂਡ ਵੀ ਪਰੋਸੀ ਗਈ। ਇਸ ਭੋਜਨ ਸਮਾਰੋਹ 'ਚ 43 ਸ਼ੈਫ ਪਿਛਲੇ ਚਾਰ ਦਿਨਾਂ ਤੋਂ ਲੱਗੇ ਹੋਏ ਸਨ। ਖਾਣ ਪਰੋਸਣ ਲਈ 260 ਲੋਕ ਲਗਾਏ ਗਏ ਸਨ।
ਚੀਨ 'ਚ ਕਿਸ਼ਤੀਆਂ ਡੁੱਬੀਆਂ, 9 ਲੋਕ ਲਾਪਤਾ
NEXT STORY