ਹਾਂਗਕਾਂਗ-ਹਾਂਗਕਾਂਗ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਕਰੀਬ ਦੋ ਮਹੀਨੇ ਪਹਿਲਾਂ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੋਂ ਮੁੱਖ ਪ੍ਰਦਰਸ਼ਨ ਨੂੰ ਖਾਲ੍ਹੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਹਾਈ ਕੋਰਟ ਨੇ ਇਕ ਬੱਸ ਕੰਪਨੀ ਦੀ ਪਟੀਸ਼ਨ ਵੀਰਵਾਰ ਤੱਕ ਪ੍ਰਦਰਸ਼ਨ ਸਥਾਨ ਖਾਲ੍ਹੀ ਕਰਵਾਉਣ ਦਾ ਹੁਕਮ ਦਿੱਤਾ ਸੀ। ਸੂਤਰਾਂ ਅਨੁਸਾਰ ਸਰਕਾਰੀ ਦਫਤਰਾਂ ਅਤੇ ਸੈਂਟਰਲ ਵਪਾਰ ਇਲਾਕੇ ਕੋਲ ਮੁੱਖ ਪ੍ਰਦਰਸ਼ਨ ਵਾਲੀ ਥਾਂ ਅਡਮਿਰਾਲਟੀ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੈਂਕੜੇ ਦੀ ਗਿਣਤੀ 'ਚ ਪੁਲਸ ਬਲ ਵੀਰਵਾਰ ਦੀ ਸਵੇਰ ਪਹੁੰਚ ਗਈ ਅਤੇ ਬੈਰੀਕੇਡਸ ਹਟਾਉਣੇ ਸ਼ੁਰੂ ਕਰ ਦਿੱਤੇ।
ਅਫਗਾਨਿਸਤਾਨ 'ਚ ਆਤਮਘਾਤੀ ਹਮਲਾ, 6 ਫੌਜੀਆਂ ਦੀ ਮੌਤ
NEXT STORY