ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਦੇ ਸੰਬੰਧ ਵਿਚ ਦਾਇਰ ਅਪੀਲਾਂ 'ਤੇ ਸੁਣਵਾਈ 15 ਦਸੰਬਰ ਤੱਕ ਟਾਲ ਦਿੱਤੀ। ਆਸ਼ੂਤੋਸ਼ ਮਹਾਰਾਜ ਨੂਰਮਹਿਲ ਸਥਿਤ ਜੋਤੀ ਜਾਗ੍ਰਿਤੀ ਸੰਸਥਾਨ ਦੇ ਪ੍ਰਮੁੱਖ ਸਨ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਰਾਜ ਮੋਹਨ ਸਿੰਘ ਦੀ ਬੈਂਚ ਨੇ ਸੁਣਵਾਈ ਉਦੋਂ ਟਾਲ ਦਿੱਤੀ, ਜਦੋਂ ਉਸਦੇ ਨੋਟਿਸ ਵਿਚ ਲਿਆਂਦਾ ਗਿਆ ਕਿ ਪੰਜਾਬ ਸਰਕਾਰ ਨੇ ਵੀ ਇਕ ਪਟੀਸ਼ਨ ਦਾਇਰ ਕੀਤੀ ਹੈ। ਪੰਜਾਬ ਸਰਕਾਰ ਦੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅੰਤਿਮ ਸੰਸਕਾਰ ਕਰਨ ਬਾਰੇ ਅਦਾਲਤ ਦੇ ਪਹਿਲਾਂ ਦੇ ਹੁਕਮ 'ਤੇ ਅਮਲ ਕਰਨ ਨਾਲ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਬਚਾਅ ਪੱਖ ਨੇ ਦੱਸਿਆ ਕਿ ਬੈਂਚ ਵਿਚ ਪੰਜਾਬ ਸਰਕਾਰ ਦੀ ਪਟੀਸ਼ਨ ਸੂਚੀਬੱਧ ਨਹੀਂ ਹੋ ਸਕੀ, ਇਸ ਲਈ ਮੁੱਦੇ 'ਤੇ ਇਕੱਠੀ ਸੁਣਵਾਈ ਲਈ ਅਗਲੇ ਸੋਮਵਾਰ 15 ਦਸੰਬਰ ਨੂੰ ਸਾਰੀਆਂ ਅਪੀਲਾਂ ਨੂੰ ਰੱਖਣ ਦੇ ਨਿਰਦੇਸ਼ ਦਿੱਤੇ। ਸੂਬਾ ਸਰਕਾਰ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਭੂਮਿਕਾ ਉਦੋਂ ਹੀ ਆਉਂਦੀ ਹੈ, ਜਦੋਂ ਕੋਈ ਲਾਸ਼ ਲਵਾਰਿਸ ਹੋਵੇ ਜਾਂ ਜਿਸਦੀ ਪਛਾਣ ਨਹੀਂ ਹੋਈ ਹੋਵੇ ਅਤੇ ਇਸ ਲਈ ਸਿੰਗਲ ਜੱਜ ਵਲੋਂ ਦਿੱਤੇ ਗਏ ਹੁਕਮ 'ਤੇ ਮੁੜ ਵਿਚਾਰ ਦੀ ਲੋੜ ਹੈ। ਆਸ਼ੂਤੋਸ਼ ਮਹਾਰਾਜ ਦੀ ਲਾਸ਼ ਜਨਵਰੀ ਤੋਂ ਹੀ ਫਰੀਜ਼ਰ ਵਿਚ ਰੱਖੀ ਹੋਈ ਹੈ, ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਤੌਰ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਸੀ।
ਬਾਦਲ ਦੇ ਬਿਆਨ ਤੋਂ ਭੜਕੇ ਬਾਜਵਾ (ਵੀਡੀਓ)
NEXT STORY