ਅੰਮ੍ਰਿਤਸਰ, (ਛੀਨਾ)- ਕੈਪਟਨ ਅਮਰਿੰਦਰ ਸਿੰਘ ਮੈਨੂੰ ਬਜ਼ੁਰਗ ਸਮਝ ਕੇ ਸਿਆਸਤ ਤੋਂ ਸੰਨਿਆਸ ਲੈਣ ਦੀਆਂ ਸਲਾਹਾਂ ਦੇਣ ਦੀ ਬਜਾਏ ਮੇਰੇ ਨਾਲ ਕੁਸ਼ਤੀ ਕਰਕੇ ਦੇਖ ਲਵੇ, ਪਤਾ ਲੱਗ ਜਾਏਗਾ ਕਿਸ 'ਚ ਕਿੰਨਾ ਦਮ ਹੈ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ਅਟਾਰੀ ਦੇ ਪਿੰਡ ਗੁਰੂਵਾਲੀ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲ ਨੂੰ ਬਜ਼ੁਰਗ ਅਵਸਥਾ ਹੋਣ ਕਾਰਨ ਸਿਆਸਤ ਤੋਂ ਸੰਨਿਆਸ ਲੈਣ ਸਬੰਧੀ ਦਿੱਤੇ ਗਏ ਇਕ ਬਿਆਨ ਬਾਰੇ ਪੁੱਛਣ 'ਤੇ ਪ੍ਰਗਟਾਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਤੇ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵੀ ਖਾਸ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੈਂ ਦਿਸਣ 'ਚ ਹੀ ਬਜ਼ੁਰਗ ਲੱਗਦਾ ਹਾਂ ਪਰ ਮਿਹਨਤ ਨੌਜਵਾਨਾਂ ਨਾਲੋਂ ਵੀ ਵੱਧ ਕਰ ਰਿਹਾ ਹਾਂ, ਇਸ ਲਈ ਵਿਰੋਧੀ ਮੇਰੇ ਕੰਮ ਦੇਖਣ ਸਿਹਤ ਨਹੀਂ। ਬਾਦਲ ਨੇ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਤੇ ਪੰਜਾਬ ਸਮੇਤ ਦਿੱਲੀ 'ਚ ਵੀ ਸਾਰੀਆਂ ਚੋਣਾਂ ਪਹਿਲਾਂ ਦੀ ਤਰ੍ਹਾਂ ਹੀ ਗਠਜੋੜ ਵਲੋਂ ਰਲ ਕੇ ਲੜੀਆਂ ਜਾਣਗੀਆਂ। ਉਨ੍ਹਾਂ ਨੇ ਦਿੱਲੀ ਚੋਣਾਂ 'ਚ ਸੀਟਾਂ ਦੀ ਵੰਡ ਦੇ ਮੁੱਦੇ 'ਤੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਬੈਠ ਕੇ ਵਿਚਾਰ ਲਿਆ ਜਾਵੇਗਾ।
ਇਸ ਮੌਕੇ ਬਾਕੀ ਪਿੰਡਾਂ ਵਾਂਗ ਇਤਿਹਾਸਕ ਪਿੰਡ ਗੁਰੂਵਾਲੀ ਦੇ ਸਾਬਕਾ ਸਰਪੰਚ ਕੰਵਲਜੀਤ ਸਿੰਘ ਗਿੱਲ ਵਲੋਂ ਵੀ ਪਿੰਡ ਦੇ ਵਿਕਾਸ ਲਈ ਕੁਝ ਮੰਗਾਂ ਬਾਦਲ ਦੇ ਸਾਹਮਣੇ ਰੱਖੀਆਂ ਗਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਤੁਰੰਤ ਸਵੀਕਾਰ ਕਰ ਲਿਆ।
ਬਾਦਲ 'ਤੇ ਜੁੱਤੀ ਸੁੱਟਣ ਵਾਲਾ ਵਿਕਰਮ ਦਿੱਲੀ 'ਚ ਭੁੱਖ ਹੜਤਾਲ 'ਤੇ
NEXT STORY