ਜਲੰਧਰ (ਸੁਧੀਰ)-ਸਥਾਨਕ ਅਲੀ ਮੁਹੱਲਾ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਨੌਸਰਬਾਜ਼ ਮੋਟਰਸਾਈਕਲ ਦੀ ਟਰਾਈ ਲੈਣ ਦੇ ਬਹਾਨੇ ਦੁਕਾਨਦਾਰ ਨੂੰ ਚਕਮਾ ਦੇ ਕੇ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਸਾਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਅਲੀ ਮੁਹੱਲੇ ਦੇ ਕੋਲ ਪੁਰਾਣੇ ਵਾਹਨਾਂ ਦਾ ਕਾਰੋਬਾਰ ਕਰਨ ਵਾਲੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਮੋਟਰਸਾਈਕਲ ਖਰੀਦਣ ਦੇ ਲਈ Îਇਕ ਨੌਜਵਾਨ ਆਇਆ, ਜਿਸ ਨੇ ਮੋਟਰਸਾਈਕਲ ਪਸੰਦ ਕਰਕੇ ਉਸ ਦੀ ਟਰਾਈ ਲੈਣ ਲਈ ਕਿਹਾ। ਜਿਸ ਤੋਂ ਬਾਅਦ ਉਕਤ ਨੌਜਵਾਨ ਦੁਕਾਨ ਤੋਂ ਹੀ ਕੰਮ ਕਰਨ ਵਾਲੇ ਨੂੰ ਪਿੱਛੇ ਬਿਠਾ ਕੇ ਮੋਟਰਸਾਈਕਲ ਦੀ ਟਰਾਈ ਲੈਣ ਚਲਾ ਗਿਆ। ਬਾਅਦ ਵਿਚ ਰਸਤੇ ਵਿਚ ਉਸ ਨੇ ਪਿੱਛੇ ਬੈਠੇ ਨੌਜਵਾਨ ਨੂੰ ਮੋਟਰਸਾਈਕਲ ਤੋਂ ਥੱਲੇ ਉਤਾਰ ਕੇ ਸਟੰਟ ਕਰਨ ਦੀ ਗੱਲ ਕਹੀ। ਦੁਕਾਨਦਾਰ ਮੁਤਾਬਿਕ ਜਿਵੇਂ ਹੀ ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਥੱਲੇ ਉਤਰਿਆ ਤਾਂ ਨੌਸਰਬਾਜ਼ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਡੇਰਾ ਮਾਮਲੇ 'ਚ ਹਾਈਕੋਰਟ ਦਾ ਹੁਕਮ ਮੰਨੇ ਸਰਕਾਰ- ਬਾਜਵਾ (ਵੀਡੀਓ)
NEXT STORY