ਪੇਈਚਿੰਗ— ਚੀਨ ਨੇ ਬਿਜਲੀ ਪੈਦਾ ਕਰਨ ਦਾ ਇਕ ਵੱਖਰਾ ਤਰੀਕਾ ਅਪਣਾਇਆ ਹੈ। ਚੀਨ ਚੀਨੀ ਕਰੰਸੀ ਸਾੜ ਕੇ ਬਿਜਲੀ ਪੈਦਾ ਕਰ ਰਿਹਾ ਹੈ। ਅਸਲ ਵਿਚ ਚੀਨ ਦੀ ਸੈਂਟਰਲ ਬੈਂਕ ਨੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਅਤੇ ਬਿਜਲੀ ਉਤਪਾਦਨ ਲਈ ਹੋ ਰਹੇ ਕੋਲੇ ਦੀ ਵਰਤੋਂ ਨੂੰ ਘੱਟ ਕਰਨ ਦੇ ਲਿਹਾਜ਼ ਨਾਲ ਪਹਿਲੀ ਵਾਰ ਬੈਂਕਾਂ ਵਿਚ ਪਏ ਗੰਦੇ ਨੋਟਾਂ ਨੂੰ ਸਾੜਨ ਸੰਬੰਧੀ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੈਂਟਰਲ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਲੁਆਂਗ ਸਿਟੀ ਦੀ ਇਕ ਕੰਪਨੀ ਨੇ ਹਾਲ ਹੀ ਵਿਚ ਪਾਵਰ ਪ੍ਰੋਡਕਸ਼ਨ ਦੇ ਲਈ ਬੈਂਕਾਂ ਵਿਚ ਵਰਤੋਂ ਕਰਕੇ ਛੱਡੇ ਗਏ ਖਰਾਬ ਨੋਟਾਂ ਦੀ ਵਰਤੋਂ ਕੀਤੀ। ਕੰਪਨੀ ਦੇ ਇਸ ਕਦਮ ਤੋਂ ਬਾਅਦ ਤਾਂ ਚੀਨ ਵਿਚ ਜਿਵੇਂ ਹਲਚਲ ਮਚ ਗਈ ਸੀ।
ਜ਼ਿਕਰਯੋਗ ਹੈ ਕਿ ਰੱਦੀ ਬਣ ਚੁੱਕੇ ਇਕ ਟਨ ਤੋਂ ਵੀ ਜ਼ਿਆਦਾ ਨੋਟਾਂ ਦੀ ਮਦਦ ਨਾਲ 660 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਵਾਤਾਵਰਣੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਿਹਾਜ਼ ਨਾਲ ਵੀ ਸਹੀ ਹੈ।
ਇਜ਼ਰਾਈਲ 'ਚ ਬਣੀ ਦੁਨੀਆ ਦੀ ਸਭ ਤੋਂ ਛੋਟੀ ਬਾਈਬਲ (ਦੇਖੋ ਤਸਵੀਰਾਂ)
NEXT STORY