ਪੰਚਕੂਲਾ- ਪੰਚਕੂਲਾ ਦੇ ਇਕ ਹਸਪਤਾਲ 'ਚ 9 ਮਹੀਨਿਆਂ ਦੀ ਗਰਭਵਤੀ ਮਹਿਲਾ ਦੇ ਠੰਡੇ ਫਰਸ਼ ਦੇ ਤੜਫਦੇ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਇਕ 9 ਮਹੀਨਿਆਂ ਦੀ ਗਰਭਵਤੀ ਮਹਿਲਾ ਦਰਦ ਨਾਲ ਤੜਫਦੀ ਰਹੀ ਪਰ ਉਸ ਨੂੰ ਬੈੱਡ ਤਕ ਵੀ ਨਸੀਬ ਨਾ ਹੋਇਆ। ਵੀਰਵਾਰ ਦੁਪਹਿਰ ਬਾਅਦ ਤਕਰੀਬਨ 4 ਵਜੇ ਬਰਵਾਲਾ ਦੇ ਸਿਹਤ ਕੇਂਦਰ ਤੋਂ 9 ਮਹੀਨਿਆਂ ਦੀ ਗਰਭਵਤੀ ਸ਼ਹਿਨਾਜ਼ ਨੂੰ ਜਨਰਲ ਹਸਪਤਾਰ 'ਚ ਰੇਫਰ ਕਰ ਦਿੱਤਾ ਗਿਆ ਸੀ। ਇਥੇ ਇੰਜੈਕਸ਼ਨ ਦੇਣ ਤੋਂ ਬਾਅਦ ਹਸਪਤਾਲ ਦੇ ਸਿਹਤ ਕਰਮਚਾਰੀਆਂ ਨੇ ਉਸ ਨੂੰ ਬਾਹਰ ਠੰਡੇ ਫਰਸ਼ 'ਤੇ ਲੰਮੇ ਪੈਣ ਲਈ ਕਿਹਾ। ਉਹ ਪਹਿਲਾ ਤਾਂ ਗਾਇਨੀ ਓ. ਪੀ. ਡੀ. ਦੇ ਬਾਹਰ ਲੰਮੇ ਪਈ ਰਹੀ, ਪਰ ਜਦੋਂ ਠੰਡ ਬਰਦਾਸ਼ਤ ਨਾ ਹੋਈ ਤਾਂ ਉਸ ਨੇ ਮਦਦ ਦੀ ਗੁਹਾਰ ਲਗਾਈ।
ਖਬਰਾਂ ਅਨੁਸਾਰ ਜਦੋਂ ਮੀਡੀਆ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਤਾਂ ਮਹਿਲਾ ਦੀ ਤਸਵੀਰ ਖਿੱਚੇ ਜਾਣ ਦੇ 5 ਮਿੰਟਾਂ ਬਾਅਦ ਹੀ ਮਹਿਲਾ ਨੂੰ ਅੰਦਰ ਬੁਲਾ ਲਿਆ ਗਿਆ ਤਾਂਕਿ ਸਿਹਤ ਕਰਮਚਾਰੀਆਂ ਦੀ ਲਾਪਰਵਾਹੀ ਨੂੰ ਲੁੱਕਾਇਆ ਜਾ ਸਕੇ। ਮਹਿਲਾ ਨੂੰ ਤਕਰੀਬਨ 5 ਘੰਟਿਆਂ ਤੱਕ ਇਸ ਹਾਲ 'ਚ ਛੱਡਣ ਬਾਰੇ ਕਿਸੇ ਨੇ ਵੀ ਸੰਤੋਸ਼ਜਨਕ ਜਵਾਬ ਨਾ ਦਿੱਤਾ। ਗਾਇਨੀ ਓ. ਪੀ. ਡੀ. 'ਚ ਚੈਕਅਪ ਕਰਵਾਉਣ ਪਹੁੰਚੀ ਇਕ ਗਰਭਵਤੀ ਮਹਿਲਾ ਨੇ ਕੁਝ ਮਹੀਨੇ ਪਹਿਲਾਂ ਹੀ ਸਟ੍ਰੈਚਰ 'ਤੇ ਅਲਟ੍ਰਾਸਾਊਂਡ ਕਮਰੇ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ ਸੀ ਜਦੋਂ ਮਹਿਲਾ ਚੈਕਅਪ ਕਰਵਾਉਣ ਲਈ ਪਹੁੰਚੀ ਤਾਂ ਉਸ ਦੇ ਨਾਲ ਮਹਿਲਾ ਸਹਾਇਕ ਵੀ ਸੀ। ਦਰਦ ਨਾਲ ਤੜਫਦੀ ਮਹਿਲਾ ਨੂੰ ਅਲਟ੍ਰਾਸਾਊਂਡ ਕਰਾ ਕੇ ਲਿਆਣ ਨੂੰ ਕਿਹਾ ਗਿਆ ਸੀ ਪਰ ਕੋਈ ਸਿਹਤ ਕਰਮਚਾਰੀ ਉਸ ਦੇ ਨਾਲ ਨਹੀਂ ਗਿਆ। ਇਕੱਲੀ ਮਹਿਲਾ ਸਹਾਇਕ ਸਟ੍ਰੈਚਰ 'ਤੇ ਉਸ ਨੂੰ ਅਲਟ੍ਰਾਸਾਊਂਡ ਕਮਰੇ ਤੱਕ ਲਿਜਾਂਦੇ ਸਮੇਂ ਰਸਤੇ 'ਚ ਹੀ ਮਰੀਜ ਦੀ ਡਿਲਿਵਰੀ ਹੋ ਗਈ। ਬੱਚਾ ਸਟ੍ਰੈਚਰ ਤੋਂ ਹੇਠਾਂ ਡਿੱਗ ਗਿਆ ਸੀ। ਮਾਮਲੇ ਨੂੰ ਲੈ ਕੇ ਹਸਪਤਾਲ ਦੀ ਪੀ. ਐੱਮ. ਓ. ਡਾਕਟਰ ਉਸ਼ਾ ਗੁੱਪਤਾ ਦਾ ਕਹਿਣਾ ਹੈ ਕਿ ਅਜਿਹਾ ਬਿਲਕੁਲ ਨਹੀਂ ਹੈ। ਮਰੀਜਾਂ ਲਈ ਬੈੱਡ ਦੇ ਇੰਤਜ਼ਾਮ ਹਨ। ਜੋ ਮਰੀਜ ਵਾਰਡ ਦੇ ਅੰਦਰ ਨਹੀਂ ਲੰਮੇ ਪੈਣਾ ਚਾਹੁੰਦੇ ਹਨ ਉਹ ਹੀ ਬਾਹਰ ਲੰਮੇ ਪੈਂਦੇ ਹਨ।
ਭੈੜੇ ਪਤੀ ਨੇ ਮਸ਼ੂਕਾ ਖਾਤਰ ਪਤਨੀ ਨਾਲ ਜੋ ਕੀਤਾ, ਕੋਈ ਸੋਚ ਵੀ ਨੀ ਸਕਦਾ!
NEXT STORY