ਅੰਮ੍ਰਿਤਸਰ-ਮੁੰਡਾ ਨਾ ਹੋਣ ਤੋਂ ਪਰੇਸ਼ਾਨ 5 ਧੀਆਂ ਦੀ ਮਾਂ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਟਾਲਾ ਰੋਡ ਸਥਿਤ ਗਲੀ ਬਾਂਕੇ ਬਿਹਾਰੀ ਦੀ ਰਹਿਣ ਵਾਲੀ ਰੁਕਮਣਾ ਦਾ ਵਿਆਹ ਫਿਰੋਜ ਮੁੰਨੇ ਨਾਲ ਹੋਇਆ ਸੀ ਅਤੇ ਵਿਆਹ ਉਪਰੰਤ ਉਸ ਦੇ ਘਰ 5 ਧੀਆਂ ਨੇ ਜਨਮ ਲਿਆ। ਲੜਕਾ ਨਾ ਹੋਣ ਕਾਰਨ ਰੁਕਮਣਾ ਅਕਸਰ ਨਿਰਾਸ਼ ਰਹਿੰਦੀ ਸੀ।
ਉਸ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਉਹ ਆਪਣੇ ਕੰਮ 'ਤੇ ਚਲਾ ਗਿਆ ਅਤੇ ਉਸ ਦੀਆਂ ਚਾਰ ਬੇਟੀਆਂ ਸਕੂਲ ਚਲੀਆਂ ਗਈਆਂ, ਜਦੋਂ ਕਿ ਉਸ ਦੀ ਇਕ ਬੇਟੀ 2 ਸਾਲਾਂ ਦੀ ਹੋਣ ਕਾਰਨ ਘਰ 'ਚ ਰੁਕਮਣਾ ਦੇ ਨਾਲ ਹੀ ਰਹਿੰਦੀ ਸੀ। ਜਦੋਂ ਉਸ ਦੀਆਂ ਚਾਰੇ ਬੇਟੀਆਂ ਸਕੂਲ ਤੋਂ ਵਾਪਸ ਆਈਆਂ ਤਾਂ ਉਨ੍ਹਾਂ ਦੇ ਦਰਵਾਜ਼ਾ ਖੜਕਾਉਣ 'ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਨੇੜਲੇ ਲੋਕਾਂ ਨੇ ਜਦੋਂ ਇਕੱਠੇ ਹੋ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਰੁਕਮਣਾ ਪੱਖੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੇ ਰੁਕਮਣਾ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਲਈ।
9 ਮਹੀਨਿਆਂ ਦੀ ਗਰਭਵਤੀ ਠੰਡੇ ਫਰਸ਼ 'ਤੇ 5 ਘੰਟੇ ਤੜਫੀ (ਦੇਖੋ ਤਸਵੀਰਾਂ)
NEXT STORY