ਚੰਡੀਗੜ੍ਹ : ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲਾਂ ਦੀ ਚਾਰ ਦੀਵਾਰੀ 'ਚ ਰਹਿਣ ਨੂੰ ਮਜਬੂਰ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਗੁਰਬਖਸ਼ ਸਿੰਘ ਖਾਲਸਾ ਦਾ ਇਰਾਦਾ ਲਗਭਗ ਇਕ ਮਹੀਨੇ ਦੇ ਕਰੀਬ ਬੀਤ ਜਾਣ ਤੋਂ ਬਾਅਦ ਵੀ ਜਿਉਂ ਦਾ ਤਿਉਂ ਹੈ। ਉਥੇ ਹੀ ਖਾਲਸਾ ਦੀ ਭੁੱਖ ਹੜਤਾਲ ਦਾ ਅਸਰ ਹੁਣ ਵਿਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲਦੇ ਹੁਣ ਗਾਇਕ ਰਣਜੀਤ ਬਾਵਾ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲਣ ਲਈ ਹਰਿਆਣਾ 'ਚ ਗੁਰਦੁਆਰਾ ਸਾਹਿਬ 'ਚ ਪਹੁੰਚੇ। ਉਥੇ ਉਨ੍ਹਾਂ ਇਕ ਗੀਤ ਰਾਹੀਂ ਲੋਕਾਂ ਨੂੰ ਖਾਲਸਾ ਦੇ ਸਮਰਥਨ ਦੀ ਗੱਲ ਆਖੀ ਹੈ।
ਤੁਹਾਨੂੰ ਦੱਸ ਦਈਏ ਕਿ ਖਾਲਸਾ ਦੀ ਭੁੱਖ ਹੜਤਾਲ ਦਾ ਅੱਜ 29ਵਾਂ ਦਿਨ ਹੈ ਅਤੇ ਡਾਕਟਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਬਾਵਜੂਦ ਇਸ ਦੇ ਖਾਲਸਾ ਦੇ ਹੌਂਸਲੇ ਬੁਲੰਦ ਹਨ।
ਮੁੰਡੇ ਦੀ ਚਾਹਤ ਰੱਖਦੀ 5 ਧੀਆਂ ਦੀ ਮਾਂ ਨੇ ਚੁੱਕਿਆ ਖੌਫਨਾਕ ਕਦਮ
NEXT STORY