ਸ਼੍ਰੀਨਗਰ- ਬਾਲੀਵੁੱਡ ਦੀ 'ਡ੍ਰੀਮ ਗਰਲ' ਅਤੇ ਭਾਜਪਾ ਸੰਸਦ ਹੇਮਾ ਮਾਲਿਨੀ ਭੀੜ ਦੇ ਧੱਕੇ ਨਾਲ ਜ਼ਖਮੀ ਹੋ ਗਈ। ਜੰਮੂ ਦੇ ਰੇਹਰੀ 'ਚ ਇਕ ਪ੍ਰਚਾਰ ਰੈਲੀ ਦੌਰਾਨ ਹੇਮਾ ਜ਼ਖਮੀ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਪ੍ਰਚਾਰ ਦੌਰੇ ਰੱਦ ਕਰ ਦਿੱਤੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਸੰਸਦ ਹੇਮਾ ਮਾਲਿਨੀ ਪਿਛਲੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ ਵਿਧਾਨਸਭਾ ਚੋਣ ਲਈ ਪ੍ਰਚਾਰ ਕਰ ਰਹੀ ਹਨ। ਜਿਸ ਦੇ ਤਹਿਤ ਉਹ ਵੀਰਵਾਰ ਨੂੰ ਰੇਹਰੀ ਜ਼ਿਲੇ 'ਚ ਸਭਾ ਨੂੰ ਸੰਬੋਧਨ ਕਰਨ ਪਹੁੰਚੀ ਸਨ। ਉੱਥੇ ਹੀ ਰੈਲੀ 'ਚ ਹੇਮਾ ਮਾਲਿਨੀ ਦੀ ਇਕ ਝਲਕ ਦੇਖਣ ਲਈ ਜ਼ਬਰਦਸਤ ਭੀੜ ਇਕੱਠੀ ਹੋਈ, ਜਿਓਂ ਹੀ ਹੇਮਾ ਲੋਕਾਂ ਦੇ ਵਿਚ ਪਹੁੰਚੀ ਤਾਂ ਉੱਥੇ ਹੀ ਜਮ ਕੇ ਧੱਕਾ-ਮੁੱਕੀ ਸ਼ੁਰੂ ਹੋ ਗਈ। ਜਿਸ ਦੀ ਲਪੇਟ 'ਚ ਆਉਣ ਨਾਲ ਹੇਮਾ ਜ਼ਖਮੀ ਹੋ ਗਈ। ਭੀੜ ਦੇ ਵਿਚ ਮੂੰਹ ਲੁਕਾਉਂਦੇ ਬਾਹਰ ਨਿਕਲੀ। ਇਸ ਘਟਨਾ ਤੋਂ ਬਾਅਦ ਹੇਮਾ ਨੇ ਮੁਬਾਰਕ ਮੰਡੀ ਦਾ ਦੌਰਾ ਰੱਦ ਕਰ ਦਿੱਤਾ।
ਰਾਮਪਾਲ, ਉਹਦੇ ਪੁੱਤ ਤੇ ਬਬੀਤਾ ਵਿਚਾਲੇ ਸਬੰਧਾਂ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ
NEXT STORY