ਹਿਸਾਰ- ਆਏ ਦਿਨ ਰਾਮਪਾਲ ਨਾਲ ਜੁੜੀਆਂ ਅਜੀਬੋ-ਗਰੀਬ ਗੱਲਾਂ ਦੇ ਭੇਤ ਉਜਾਗਰ ਹੋ ਰਹੇ ਹਨ। ਰਾਮਪਾਲ ਤੇ ਉਸ ਦੇ ਪੁੱਤ ਵਰਿੰਦਰ ਦੋਹਾਂ ਦੀ ਬਬੀਤਾ ਚਹੇਤੀ ਸੀ। ਉਹ ਦੋਹਾਂ ਦਾ ਪੂਰਾ ਖਿਆਲ ਰੱਖਦੀ ਸੀ ਅਤੇ ਉਸ ਦੇ ਬਦਲੇ ਉਹ ਵੀ ਉਸ ਦਾ ਪੂਰਾ ਖਿਆਲ ਰੱਖਦੇ ਸਨ ਜਿਵੇਂ ਉਸ ਦੇ ਬੈਂਕ ਖ਼ਾਤੇ 'ਚ ਲੱਖਾਂ ਰੁਪਏ ਜਮ੍ਹਾ ਕਰਾਉਣੇ ਅਤੇ ਕਈ ਥਾਵਾਂ 'ਤੇ ਉਸ ਦੇ ਨਾਂ ਜ਼ਮੀਨ ਖਰੀਦਣੀ।
ਇਨ੍ਹਾਂ ਗੱਲਾਂ ਦਾ ਖੁਲਾਸਾ ਰਾਮਪਾਲ ਦੇ ਬਹੁਤ ਨਜਦੀਕ ਰਹੇ ਉਸ ਦੇ ਹਮਾਇਤੀ ਮਨੋਜ ਨੇ ਪੁਲਸ ਸਾਹਮਣੇ ਪੁੱਛਗਿੱਛ ਦੌਰਾਨ ਕੀਤਾ। ਮਨੋਜ ਨੇ ਦੱਸਿਆ ਕਿ ਬਬੀਤਾ ਨੇ 12 ਸਾਲ ਤੱਕ ਪਿਓ-ਪੁੱਤ ਦੋਹਾਂ ਦੀ ਖੂਬ ਸੇਵਾ ਕੀਤੀ। ਜਦੋਂ ਬਬੀਤਾ ਆਸ਼ਰਮ 'ਚ ਆਈ ਸੀ ਤਾਂ ਕੁਝ ਦਿਨਾਂ ਬਾਅਦ ਹੀ ਉਸ ਦੇ ਵਰਿੰਦਰ ਨਾਲ ਗੂੜ੍ਹੇ ਸਬੰਧ ਬਣ ਗਏ ਸਨ। ਬਬੀਤਾ ਰਾਮਪਾਲ ਦੇ ਖਾਣ-ਪੀਣ ਅਤੇ ਉਸ ਦੇ ਕਮਰੇ ਦੇ ਹਰੇਕ ਸਾਮਾਨ ਦਾ ਖਿਆਲ ਰੱਖਦੀ ਸੀ। ਉਹ ਅਕਸਰ ਆਸ਼ਰਮ 'ਚ ਬਣੀ ਵਰਿੰਦਰ ਦੀ ਰਹਾਇਸ 'ਚ ਰਹਿੰਦੀ ਵੀ ਸੀ।
ਰਾਮਪਾਲ ਤੇ ਉਸ ਦੇ ਪੁੱਤ ਨਾਲ ਬਬੀਤਾ ਦੇ ਸਬੰਧ ਇੰਨੇ ਨਜ਼ਦੀਕੀ ਸਨ ਕਿ ਵਰਿੰਦਰ ਦੇ ਕਹਿਣ 'ਤੇ ਉਸ ਦੇ ਪਿਤਾ ਰਾਮਪਾਲ ਨੇ ਬਬੀਤਾ ਦੇ ਬੈਂਕ ਖ਼ਾਤੇ 'ਚ 10 ਲੱਖ ਰੁਪਏ ਜਮ੍ਹਾ ਕਰਾਏ ਸਨ। ਇਸ ਰਕਮ ਨਾਲ ਬਬੀਤੇ ਦੇ ਨਾਂ ਐੱਫ.ਡੀ ਕਰਾਈ ਗਈ ਸੀ।
ਮਨੋਜ ਨੇ ਪੁਲਸ ਨੂੰ ਦੱਸਿਆ ਕਿ ਬਬੀਤਾ ਦੇ ਨਾਂ ਕਈ ਥਾਈਂ ਜ਼ਮੀਨ ਖਰੀਦੇ ਜਾਣ ਦੀ ਵੀ ਗੱਲ ਸੁਣੀ ਹੈ ਪਰ ਉਹ ਥਾਂ ਕਿੱਥੇ ਹੈ, ਇਸ ਬਾਰੇ ਨਹੀਂ ਪਤਾ।
ਪੁਲਸ ਵਲੋਂ ਪੁੱਛੇ ਜਾਣ 'ਤੇ ਕਿ ਆਸ਼ਰਮ 'ਚ ਹੀ ਬਬੀਤਾ ਦੇ ਪਿਤਾ ਬਲਜੀਤ ਦੇ ਰਹਿੰਦੇ ਹੋਏ ਬਬੀਤਾ ਦੇ ਇਸ ਤਰ੍ਹਾਂ ਰਹਿਣ 'ਤੇ ਉਸ ਨੇ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਮਨੋਜ ਨੇ ਦੱਸਿਆ ਕਿ ਬਬੀਤਾ ਦਾ ਪਿਤਾ ਬਲਜੀਤ ਆਸ਼ਰਮ ਦਾ ਪ੍ਰਬੰਧ ਕਈ ਸਾਲਾਂ ਤੋਂ ਦੇਖ ਰਿਹਾ ਸੀ। ਉਹ ਕਰੌਂਥਾ ਆਸ਼ਰਮ 'ਚ ਵੀ ਰਾਮਪਾਲ ਦੇ ਨਾਲ ਸੀ। ਬਰਵਾਲਾ ਦੇ ਸਤਲੋਕ ਆਸ਼ਰਮ 'ਚ ਵੀ ਪ੍ਰਬੰਧ ਦੇਖ ਰਿਹਾ ਸੀ। ਉਸ ਦੀ ਧੀ ਬਬੀਤਾ ਰਾਮਪਾਲ ਤੇ ਰਾਮਪਾਲ ਦੇ ਪੁੱਤ ਦੇ ਨਾਲ ਹੀ ਰਹਿੰਦੀ ਸੀ।
ਮਨੋਜ ਕੋਲੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਬਬੀਤਾ ਦੇ ਨਾਂ ਕਰਾਈ ਗਈ ਜ਼ਮੀਨ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਬਬੀਤਾ ਖਿਲਾਫ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ।
ਮਨੋਜ ਨੇ ਆਪਣੇ ਬਾਰੇ ਦੱਸਿਆ ਕਿ ਉਹ ਸਿਰਫ ਰਾਮਪਾਲ ਦੀ ਸਿਹਤ ਦਾ ਖਿਆਲ ਰੱਖਦਾ ਸੀ। ਉਹ ਉਸ ਨੂੰ ਕੁਝ ਖਾਸ ਦਵਾਈਆਂ ਤਿਆਰ ਕਰ ਕੇ ਦਿੰਦਾ ਸੀ ਜਿਨ੍ਹਾਂ 'ਚੋਂ ਕੁਝ ਦਵਾਈਆਂ 'ਚ ਧਤੂਰਾ ਵੀ ਮਿਲਾਇਆ ਜਾਂਦਾ ਸੀ।
ਅਧਿਆਪਕਾਂ ਲਈ ਕਾਲ ਬਣੀ ਪੁਲਸ, ਦੌੜਾ-ਦੌੜਾ ਕੇ ਕੁੱਟਿਆ (ਦੇਖੋ ਤਸਵੀਰਾਂ)
NEXT STORY