ਲੁਧਿਆਣਾ- ਹਾਈ ਕੋਰਟ ਨੇ ਜੱਜ ਦੀ ਕਾਰ ਦਾ ਚਲਾਨ ਕੱਟਣ ਦੇ ਚਾਰ ਦਿਨ ਬਾਅਦ ਹੀ ਏ. ਸੀ. ਪੀ ਨਾਰਥ ਧਰੁਵ ਦਹੀਆ ਦਾ ਟ੍ਰਾਂਸਫਰ ਹੋ ਗਿਆ। 2011 ਬੈਚ ਦੇ ਆਈ. ਪੀ. ਐਸ ਦਹੀਆ ਦੀ ਫਰਸਟ ਜੁਆਇਨਿੰਗ ਲੁਧਿਆਣਾ 'ਚ ਸੀ ਅਤੇ ਉਹ ਇੱਥੇ ਸਿਰਫ 3 ਮਹੀਨੇ ਹੀ ਰਹਿ ਸਕੇ। ਹੁਣ ਉਹ ਜ਼ਿਲਾ ਹੁਸ਼ਿਆਰਪੁਰ ਵਿਚ ਦਸੂਹਾ ਦੇ ਐਸ. ਪੀ ਵਜੋਂ ਅਹੁਦਾ ਸੰਭਾਲਣਗੇ।
ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਟ੍ਰਾਂਸਫਰ ਨੌਕਰੀ ਦਾ ਹਿੱਸਾ ਹੈ। ਮੈਨੂੰ ਜਿੱਥੇ ਵੀ ਭੇਜਿਆ ਜਾਵੇਗਾ, ਮੈਂ ਇਸੇ ਤਰੀਕੇ ਨਾਲ ਕੰਮ ਕਰਦਾ ਰਹਾਂਗਾ। ਜਾਂਦੇ ਜਾਂਦੇ ਐੱਸ. ਪੀ ਨੇ ਕਿਹਾ ਕਿ ਕਈ ਕੰਮ ਅਧੂਰੇ ਰਹਿ ਗਏ ਹਨ।
ਰੇਲ ਗੱਡੀ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ, ਮੈਸੇਜ ਕਰੋ ਜਾਣੋ ਲੋਕੇਸ਼ਨ
NEXT STORY