ਚੰਡੀਗੜ੍ਹ- ਪੰਜਾਬ ਸਰਕਾਰ ਦੀਆਂ ਲਾਪਰਵਾਹੀਆਂ ਦਾ ਸਿਲਸਿਲਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦੀ ਉਦਾਹਰਣ ਪਿਛਲੇ ਦਿਨੀਂ ਵਾਪਰੇ ਨੇਤਰ ਕਾਂਡ ਤੋਂ ਵੀ ਲਈ ਜਾ ਸਕਦੀ ਹੈ। ਇਸ ਨੂੰ ਸਰਕਾਰ ਦੀ ਅਣਗਹਿਲੀ ਹੀ ਕਿਹਾ ਜਾ ਸਕਦਾ ਕਿ ਪੌਣੇ 3 ਕਰੋੜ ਦੀ ਆਬਾਦੀ ਵਾਲੇ ਸੂਬੇ 'ਚ ਅੱਖਾਂ ਦੇ ਮਾਹਿਰਾਂ ਦੀ ਗਿਣਤੀ ਸਿਰਫ 48 ਹੈ। ਉਂਝ ਸਿਹਤ ਮਹਿਕਮੇ ਦਾ ਰਿਕਾਰਡ ਇਹ ਦੱਸ ਰਿਹਾ ਹੈ ਕਿ ਸੂਬੇ 'ਚ ਇਸ ਸਮੇਂ ਅੱਖਾਂ ਦੇ ਸਰਕਾਰੀ ਮਾਹਿਰ ਡਾਕਟਰਾਂ ਦੀ ਗਿਣਤੀ 67 ਹੈ ਪਰ ਜਾਂਚ ਕਰਨ ਤੋਂ ਪਤਾ ਲੱਗਾ ਇਨ੍ਹਾਂ 'ਚੋਂ 19 ਡਾਕਟਰ ਅਜਿਹੇ ਹਨ ਜੋ ਜ਼ਿਆਦਾ ਤਰ ਗੈਰ ਹਾਜ਼ਰ ਹੀ ਰਹਿੰਦੇ ਹਨ।
ਪੰਜਾਬ 'ਚ ਤਹਿਸੀਲ ਪੱਧਰ ਦੇ 44 ਹਸਪਤਾਲਾਂ 'ਚ 1 ਵੀ ਅੱਖਾਂ ਦਾ ਮਾਹਿਰ ਡਾਕਟਰ ਮੌਜੂਦ ਨਹੀਂ ਹੈ ਅਤੇ ਨਾ ਹੀ ਬਲਾਕ ਪੱਧਰ ਦੇ 115 ਹਸਪਤਾਲਾਂ 'ਚ ਅੱਖਾਂ ਦਾ ਕੋਈ ਮਾਹਿਰ ਹੈ। ਇਨ੍ਹਾਂ ਹਸਪਤਾਲਾਂ 'ਚ ਜੇ ਕਿਤੇ ਅੱਖਾਂ ਦਾ ਡਾਕਟਰ ਮਿਲ ਵੀ ਜਾਵੇ ਤਾਂ ਉਹ ਮਾਹਿਰ ਨਹੀਂ ਸਗੋਂ ਜਨਰਲ ਡਾਕਟਰ ਵਜੋਂ ਹੀ ਸੇਵਾਵਾਂ ਦੇ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ 48 ਅੱਖਾਂ ਦੇ ਮਾਹਿਰਾਂ ਨੂੰ ਸਾਲ 'ਚ 1,84,000 ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਨ ਦਾ ਟੀਚਾ ਦਿੱਤਾ ਹੋਇਆ ਹੈ। ਜਿੱਥੇ ਸਰਕਾਰ ਨੇ ਅੱਖਾਂ ਦੇ ਮਾਹਿਰ ਡਾਕਟਰ ਤਾਇਨਾਤ ਵੀ ਕੀਤੇ ਹੋਏ ਹਨ ਉਨ੍ਹਾਂ ਦੀ ਤਾਇਨਾਤੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਜਿਵੇਂ ਕੀ ਮੋਗੇ 'ਚ ਅੱਖਾਂ ਦਾ ਮਾਹਿਰ ਇਕੋ ਡਾਕਟਰ ਹੈ ਜਦਕਿ ਬਰਨਾਲਾ ਜੋ ਮੋਗੇ ਤੋਂ ਛੋਟਾ ਜ਼ਿਲਾ ਹੈ ਉਥੇ ਮਾਹਿਰਾਂ ਦੀ ਗਿਣਤੀ 2 ਹੈ। ਸੰਗਰੂਰ ਜ਼ਿਲੇ 'ਚ ਸਰਕਾਰੀ ਅੱਖਾਂ ਦੇ ਮਾਹਿਰਾਂ ਦੀ ਗਿਣਤੀ 7 ਹੈ, ਰੂਪਨਗਰ ਜ਼ਿਲੇ 'ਚ ਡਾਕਟਰਾਂ ਦੀ ਗਿਣਤੀ 2 ਹੈ, ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ 1 ਅਤੇ ਗੁਰਦਾਸਪੁਰ ਜ਼ਿਲੇ 'ਚ ਅੱਖਾਂ ਦੇ ਮਾਹਿਰਾਂ ਦੀ ਗਿਣਤੀ 3 ਹੈ।
ਜਦੋਂ ਸਰਕਾਰ ਦੀ ਇਸ ਕਾਰਗੁਜ਼ਾਰੀ ਬਾਰੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਲਦ ਹੀ ਵੱਡੇ ਪੱਧਰ 'ਤੇ ਸਰਕਾਰੀ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਕਿ ਸਰਕਾਰ ਦੇ ਦਾਅਵਿਆਂ 'ਚ ਕਿੰਨੀ ਕੁ ਸੱਚਾਈ ਹੈ।
ਬਾਦਲ ਸਾਬ੍ਹ ਆਹ ਕੀ ਬੋਲ ਗਿਆ ਈ.ਟੀ. ਓ (ਵੀਡੀਓ)
NEXT STORY