ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਝੂਠ ਦੇ ਸਹਾਰੇ ਲੋਕਾਂ ਨੂੰ ਵੱਡੇ ਸੁਪਨੇ ਦਿਖਾਉਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਮੋਦੀ ਸਰਕਾਰ ਅਗਲੇ 6 ਮਹੀਨੇ 'ਚ ਡਿੱਗ ਜਾਵੇਗੀ।
ਯਾਦਵ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਇਕ ਮਹੀਨੇ 'ਚ ਵਿਦੇਸ਼ਾਂ 'ਚ ਜਮਾ ਕਾਲੇ ਧਨ ਨੂੰ ਵਾਪਸ ਲਿਆਉਣ, ਹਰ ਵਿਅਕਤੀ ਦੇ ਬੈਂਕ ਖਾਤੇ 'ਚ 15 ਲੱਖ ਰੁਪਏ ਜਮਾ ਕਰਨ, ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਸੁਪਨਾ ਦਿਖਾ ਕੇ ਭਾਜਪਾ ਸੱਤਾ 'ਚ ਆਈ ਪਰ ਹੁਣ 6 ਮਹੀਨੇ ਵੀ ਬੀਤੇ ਗਏ ਹਨ ਤਾਂ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾਉਣ ਲਈ ਧਰਮ ਬਦਲਾਅ ਵਰਗੇ ਮੁੱਦੇ ਨੂੰ ਚੁੱਕਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਨੇਰੀ 'ਚ ਕਾਗਜ਼ ਦਾ ਟੁਕੜਾ ਵੀ ਉਡਦਾ ਹੈ ਪਰ ਜਦੋਂ ਹਵਾ ਨਿਕਲ ਜਾਂਦੀ ਹੈ ਤਾਂ ਕੂੜਾ ਜ਼ਮੀਨ 'ਤੇ ਡਿੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਲੋਕਸਭਾ ਚੋਣ 'ਚ ਲੋਕ ਭਾਜਪਾ ਦੇ ਝਾਂਸੇ 'ਚ ਆ ਗਏ। ਉਨ੍ਹਾਂ ਨੂੰ ਪਤਾ ਲੱਗਾ ਰਿਹਾ ਹੈ।
ਜਿਹੜੀ ਪੱਲਾ ਨਹੀਂ ਸਰਕਣ ਦਿੰਦੀ ਸੀ, ਉਹ ਬਿਕਨੀ 'ਚ ਕਈਆਂ ਨੂੰ ਚਿੱਤ ਕਰਦੀ ਏ (ਦੇਖੋ ਤਸਵੀਰਾਂ)
NEXT STORY