ਮੁੰਬਈ— ਮੌਕਾ ਮਿਲਣ 'ਤੇ ਆਮ ਤੋਂ ਆਮ ਇਨਸਾਨ ਵੀ ਕੀ ਕਰ ਸਕਦਾ ਹੈ, ਇਸ ਦਾ ਅੰਦਾਜ਼ਾ ਮਹਾਰਾਸ਼ਟਰ ਦੇ ਰਾਏਗੜ੍ਹ ਦੀ ਇਕ ਘਰੇਲੂ ਔਰਤ ਤੋਂ ਬਾਡੀਬਿਲਡਰ ਤੱਕ ਦਾ ਸਫਰ ਤੈਅ ਕਰਨ ਵਾਲੀ ਅਸ਼ਵਨੀ ਵਾਸਕਰ ਦੀ ਜ਼ਿੰਦਗੀ ਤੋਂ ਲਗਾਇਆ ਜਾ ਸਕਦਾ ਹੈ। ਆਮ ਜਿਹੀ ਘਰੇਲੂ ਔਰਤ ਅਸ਼ਵਨੀ ਜੋ ਘਰ ਵਿਚ ਵੀ ਕਦੇ ਸਾੜੀ ਦਾ ਪੱਲਾ ਨਹੀਂ ਸਿਰਕਣ ਦਿੰਦੀ ਸੀ, ਉਹ ਅੱਜ ਬਿਕਨੀ ਪਹਿਨਣ ਵਾਲੀ ਬਾਡੀਬਿਲਡਰ ਬਣ ਗਈ ਹੈ ਅਤੇ ਵੱਡੇ-ਵੱਡੇ ਤੀਸ ਮਾਰ ਖਾਨਾਂ ਨੂੰ ਪਲਾਂ ਵਿਚ ਚਿੱਤ ਕਰ ਦਿੰਦੀ ਹੈ। ਇਸ ਸਾਲ ਫਰਵਰੀ ਵਿਚ ਅਚਾਨਕ ਕਿਸਮਤ ਨੇ ਉਸ ਨੂੰ ਮੌਕਾ ਦਿੱਤਾ ਤੇ ਉਸ ਨੇ ਬਾਡੀਬਿਲਡਿੰਗ ਵਿਚ ਸਹਿਜੇ ਹੀ ਹੱਥ ਅਜ਼ਮਾ ਲਿਆ। 10 ਮਹੀਨਿਆਂ ਵਿਚ ਉਸ ਵਿਚ ਜੋ ਤਬਦੀਲੀ ਆਈ ਉਹ ਕਾਬਿਲੇ ਤਾਰੀਫ ਹੈ। ਇਨ੍ਹਾਂ ਦੱਸਾਂ ਮਹੀਨਿਆਂ ਵਿਚ ਉਹ ਕਈ ਬਾਡੀਬਿਲਡਿੰਗ ਚੈਂਪੀਅਨਸ਼ਿਪਾਂ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਇਨ੍ਹਾਂ ਵਿਚ ਇਕ ਅੰਤਰਰਾਸ਼ਟਰੀ ਮੁਕਾਬਲਾ ਵੀ ਸ਼ਾਮਲ ਹੈ।
ਅਸ਼ਵਨੀ ਨੇ ਆਪਣੀ ਸਕੂਲ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਮੱਛੀ ਪਾਲਣ ਦੇ ਖੇਤਰ ਵਿਚ ਆਪਣੀ ਡਿਗਰੀ ਪ੍ਰਾਪਤ ਕੀਤੀ ਅਤੇ 2009 ਵਿਚ ਉਹ ਮੱਛੀ ਪਾਲਣ ਦੇ ਕੇਂਦਰੀ ਸੰਸਥਾਨ ਵਿਚ ਨੌਕਰੀ ਕਰਨ ਲਈ ਮੁੰਬਈ ਆ ਗਈ। 2012 ਵਿਚ ਉਸ ਨੂੰ ਲੱਗਾ ਕਿ ਘਰ ਉਹ ਮੋਟੀ ਹੋ ਗਈ ਹੈ ਅਤੇ ਹੋਰ ਸਹੇਲੀਆਂ ਦੇ ਦੇਖੋ-ਦੇਖੀ ਉਸ ਨੇ ਜਿਮ ਜੁਆਇਨ ਕਰ ਲਿਆ। ਫਿੱਟ ਰਹਿਣ ਦੇ ਉਸ ਦੇ ਪੈਸ਼ਨ ਨੇ ਉਸ ਨੂੰ 10 ਮਹੀਨਿਆਂ ਵਿਚ ਹੀ ਬੌਡੀਬਿਲਡਰ ਬਣਾ ਦਿੱਤਾ।
ਉਹ ਆਪਣੇ ਜੱਦੀ ਪਿੰਡ ਗਈ ਤਾਂ ਉੱਥੇ ਜਿਮ ਦੇ ਮਾਲਕ ਰਾਜੇਸ਼ ਅੰਗਦ ਨੇ ਅਸ਼ਵਨੀ ਦੀ ਕਾਬਲੀਅਤ ਦੇਖ ਕੇ ਉਸ ਨੂੰ ਪੁਣੇ 'ਚ ਹੋਣ ਵਾਲੇ ਬਾਡੀਬਿਲਡਿੰਗ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਅਸ਼ਵਨੀ ਨੇ ਇਸ ਲਈ ਆਪਣੇ ਪਿਤਾ ਨੂੰ ਆਗਿਆ ਮੰਗੀ ਤੇ ਉਹ ਮੰਨ ਵੀ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੌਡੀ ਸ਼ੋਅ ਵਧੇਰੇ ਹੁੰਦਾ ਹੈ ਅਤੇ ਲੜਕੀਆਂ ਨੂੰ ਬਿਕਨੀ ਪਹਿਨ ਕੇ ਆਪਣਾ ਬੌਡੀ ਸ਼ੋਅ ਕਰਨਾ ਪੈਂਦਾ ਹੈ। ਉਸ ਨੇ ਕਈ ਬਾਡੀਬਿਲਡਿੰਗ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਉਸ ਦੀ ਜਿੱਤ ਨੇ ਉਸ ਦੇ ਪਿਤਾ ਦੀ ਸੋਚ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਤੇ ਘਰ ਵਿਚ ਸਾੜੀ ਵਿਚ ਰਹਿਣ ਵਾਲੀ ਮਾਮੂਲੀ ਦੀ ਲੜਕੀ ਵੱਡੇ-ਵੱਡੇ ਬਾਡੀਬਿਲਡਿੰਗ ਮੁਕਾਬਲਿਆਂ ਦੀ ਸ਼ਾਨ ਬਣ ਗਈ।
ਬੱਸ ਹਾਦਸੇ 'ਚ 5 ਲੋਕਾਂ ਦੀ ਮੌਤ, 18 ਜ਼ਖਮੀ
NEXT STORY