ਨਵੀਂ ਦਿੱਲੀ- ਦਿੱਲੀ 'ਚ ਸਹਿਯੋਗੀ ਅਕਾਲੀ ਦਲ ਨਾਲ ਗਠਬੰਧਨ 'ਚ ਦਰਾਰ ਦੀਆਂ ਅਟਕਲਾਂ ਨੂੰ ਰੱਦ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵੇਂ ਲੰਮੇਂ ਸਮੇਂ ਤੋਂ ਸਾਥੀ ਹਨ ਅਤੇ ਅਜੇ ਵੀ ਮਜ਼ਬੂਤੀ ਨਾਲ ਇਕੱਠੇ ਹਨ। ਸ਼ਾਹ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਨੇ ਭਾਜਪਾ, ਅਕਾਲੀ ਗਠਬੰਧਨ 'ਚ ਮਤਭੇਦ ਦੀਆਂ ਅਟਕਲਾਂ ਨੂੰ ਮੀਡੀਆ ਦੀ ਪੈਦਾਵਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀਕ ਗਠਬੰਧਨ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਦੋਵੇਂ ਸਾਥੀ ਇਕ ਦੂਜੇ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਮਹਾਰਾਸ਼ਟਰ 'ਚ ਸ਼ਿਵਸੈਨਾ ਨਾਲ ਗਠਬੰਧਨ ਨੂੰ ਕਦੇ ਨਹੀਂ ਦੇਖਿਆ। ਸਾਡੇ ਵਲੋਂ ਸ਼ਿਵਸੈਨਾ ਨੂੰ ਪੇਸ਼ਕਸ਼ ਕੀਤੀ ਗਈ ਸੀ ਪਰ ਮੰਦਭਾਗਾ ਉਸ ਨੇ ਸਵੀਕਾਰ ਨਹੀਂ ਕੀਤਾ।
6 ਮਹੀਨੇ 'ਚ ਡਿੱਗ ਜਾਵੇਗੀ ਮੋਦੀ ਸਰਕਾਰ: ਲਾਲੂ
NEXT STORY