ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇੰਦਰਾ ਗਾਂਧੀ ਦੀ ਇੱਛਾ ਦੇ ਉਲਟ 1980 ਦੀ ਲੋਕਸਭਾ ਚੋਣ ਲੜੀ ਸੀ ਅਤੇ ਜਦੋਂ ਉਹ ਹਾਰ ਗਏ ਸਨ ਤਾਂ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਾਫੀ ਦੇਰ ਤਕ ਫਟਕਾਰ ਲਗਾਈ ਸੀ ਪਰ ਹਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੇਂਦਰੀ ਮੰਤਰੀਮੰਡਲ 'ਚ ਪ੍ਰਵੇਸ਼ ਮਿਲ ਗਿਆ ਸੀ। ਮੁਖਰਜੀ 'ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇੰਨਾ ਭਰੋਸਾ ਸੀ ਕਿ ਉਨ੍ਹਾਂ ਨੇ ਸਵ. ਏ.ਪੀ ਸ਼ਰਮਾ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਦਾਅਵੇ ਦਰਕਿਨਾਰ ਕਰਕੇ ਉਨ੍ਹਾਂ ਨੂੰ ਰਾਜਸਭਾ 'ਚ ਸਦਨ ਦਾ ਨੇਤਾ ਵੀ ਬਣਾ ਦਿੱਤਾ।
ਹੁਣ ਰਾਸ਼ਟਰਪਤੀ ਮੁਖਰਜੀ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਨੂੰ ਮੰਤਰੀਮੰਡਲ 'ਚ ਇਸ ਲਈ ਸ਼ਾਮਲ ਕੀਤਾ ਗਿਆ ਸੀ ਕਿਉਂਕਿ ਇੰਦਰਾ ਗਾਂਧੀ 22 ਲੋਕਾਂ ਦੀ ਟੀਮ ਚਾਹੁੰਦੀ ਸੀ ਅਤੇ 22 ਜੋਤਿਸ਼ ਦੀ ਨਜ਼ਰ ਨਾਲ ਸ਼ੁਭ ਸਮਝਿਆ ਗਿਆ ਸੀ, ਦੂਜੇ ਪਾਸੇ ਭਾਗਵਤ ਝਾਅ ਆਜ਼ਾਦ ਨੇ ਮੰਤਰੀਮੰਡਲ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਅਕਾਲੀ ਦਲ ਨਾਲ ਸਾਡਾ ਗਠਬੰਧਨ ਮਜ਼ਬੂਤ: ਸ਼ਾਹ
NEXT STORY