ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ 'ਚ ਪੀਲੀ ਧਾਤੂ 'ਚ ਆਈ ਗਿਰਾਵਟ ਦੇ ਬਾਵਜੂਦ ਅੱਜ ਸਥਾਨਕ ਪੱਧਰ 'ਤੇ ਸ਼ੇਅਰ ਬਾਜ਼ਾਰ ਦੀ ਨਰਮੀ ਅਤੇ ਵਿਵਾਹਿਕ ਮੰਗ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 10 ਰੁਪਏ ਦੇ ਮਾਮੂਲੀ ਵਾਧੇ ਨਾਲ 27310 ਰੁਪਏ ਪ੍ਰਤੀ 10 ਗ੍ਰਾਮ 'ਤੇ ਪੁਹੰਚ ਗਿਆ, ਜਦਕਿ ਚਾਂਦੀ ਪਿਛਲੇ ਦਿਵਸ ਦੇ 38200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਰੂਆਤੀ ਕਾਰੋਬਾਰ 'ਚ ਸੋਨਾ 0.66 ਫੀਸਦੀ ਟੁੱਟ ਕੇ 1219.5 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.44 ਫੀਸਦੀ ਡਿੱਗ ਕੇ 1220.2 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਧੀਆ ਅਮਰੀਕੀ ਅੰਕੜੇ ਆਉਣ ਅਤੇ ਡਾਲਰ ਦੀ ਮਜ਼ਬੂਤੀ ਨਾਲ ਸੋਨੇ 'ਤੇ ਦਬਾਅ ਵਧਿਆ ਹੈ। ਇਸ ਦੇ ਬਾਵਜੂਦ ਇਸ ਹਫਤੇ ਪੀਲੀ ਧਾਤੂ ਦਾ ਵਾਧੇ 'ਤੇ ਬੰਦ ਹੋਣਾ ਲੱਗਭਗ ਤੈਅ ਹੈ। ਦੁਨੀਆ ਦੇ ਸਭ ਤੋਂ ਵੱਡੇ ਗੋਲਡ ਐਕਸਚੇਂਜ ਐਸ.ਪੀ.ਡੀ.ਆਰ. ਗੋਲਡ ਟਰੱਸਟ 'ਚ ਧਾਰਣਾ ਵਧੀਆ ਬਣੀ ਹੋਈ ਹੈ। ਇਸ 'ਚ ਚਾਂਦੀ 'ਚ 0.59 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 16.89 ਡਾਲਰ ਪ੍ਰਤੀ ਔਂਸ ਬੋਲੀ ਗਈ ਹੈ।
ਦਿੱਲੀ ਏਅਰਪੋਰਟ 'ਤੇ ਕੁੜੀ ਨਾਲ ਛੇੜਖਾਨੀ, ਪੁਲਸ ਮੂਕਦਰਸ਼ਕ ਬਣੀ ਰਹੀ
NEXT STORY