ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਮ ਬਦਲਣ ਦੇ ਮੁੱਦੇ ਦੇ ਸਰਬ ਪਾਰਟੀ ਮੀਟਿੰਗ ਸੱਦ ਕੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ ਅਤੇ ਇਸ 'ਤੇ ਕਾਰਵਾਈ ਜ਼ਰੂਰੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕਿਸੇ ਨੂੰ ਵੀ ਧਾਰਮਿਕ ਆਜ਼ਾਦੀ ਵਿਚ ਰੁਕਾਵਟ ਬਣਨ ਦਾ ਅਧਿਕਾਰ ਨਹੀਂ ਹੈ ਅਤੇ ਧਰਮ ਬਦਲਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਜ਼ਰੂਰਤ ਹੈ।
ਹਾਲ ਹੀ ਵਿਚ ਉਤਰ ਪ੍ਰਦੇਸ਼ ਵਿਖੇ ਕਈ ਧਰਮਾਂ ਦੇ ਲੋਕਾਂ ਵਲੋਂ ਹਿੰਦੂ ਧਰਮ ਵਿਚ ਵਾਪਸੀ ਕੀਤੇ ਜਾਣ ਦੀਆਂ ਖਬਰਾਂ ਆਈਆਂ ਹਨ ਅਤੇ ਇਸ ਮੁੱਦੇ 'ਤੇ ਵੀਰਵਾਰ ਨੂੰ ਸੰਸਦ ਵਿਚ ਵੀ ਹੰਗਾਮਾ ਹੋਇਆ ਹੈ।
ਫੇਸਬੁੱਕ ਦੇ ਸਟਾਰ ਦਰਸ਼ਨ ਲੱਖੇਵਾਲਾ ਨੇ ਸ਼ੇਅਰ ਕੀਤਾ ਨਵਾਂ ਗਾਣਾ (ਵੀਡੀਓ)
NEXT STORY