ਕਪੂਰਥਲਾ- ਕਪੂਰਥਲਾ ਦਾ ਰਹਿਣ ਵਾਲਾ 10 ਸਾਲਾ ਮਨੀਸ਼ ਜਿਸ ਦੀ ਚਾਹਤ ਹੈ ਉਹ ਇਕ ਕਾਮਯਾਬ ਪਾਇਲਟ ਬਣੇ ਪਰ ਲਿਵਰ ਕੈਂਸਰ ਕਾਰਨ ਉਸ ਦੀ ਇਹ ਚਾਹਤ ਅਧੂਰੀ ਹੈ। ਉਸ ਦੀ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਉਸ ਦਾ ਸਾਥ ਦੇਣ ਲਈ ਬਹੁਤ ਸਾਰੇ ਮੀਡੀਆ ਗਰੁੱਪ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਇਸ ਦੌਰਾਨ ਲਿਵਰ ਕੈਂਸਰ ਨਾਲ ਜੂਝ ਰਹੇ ਪਾਇਲਟ ਦੀ ਆਰਥਿਕ ਮਦਦ ਲਈ ਕਪੂਰਥਲਾ ਦੇ ਨਾਗਰਿਕਾਂ ਅਤੇ ਸਮਾਜਸੇਵੀ ਸੰਸਥਾ ਵਲੋਂ ਕੈਂਡਲ ਮਾਰਚ ਆਯੋਜਿਤ ਕੀਤਾ ਗਿਆ।
ਓਧਰ ਪੀੜਤ ਮਨੀਸ਼ ਦੇ ਪਿਤਾ ਨੇ ਭਗਵਾਨ ਅੱਗੇ ਆਪਣੇ ਪੁੱਤਰ ਨੂੰ ਛੇਤੀ ਠੀਕ ਕਰਨ ਦੀ ਦੁਆ ਕੀਤੀ। ਸੁੱਖ-ਦੁੱਖ ਮਨੁੱਖਤਾ ਦੀ ਜ਼ਿੰਦਗੀ ਦਾ ਇਕ ਹਿੱਸਾ ਹੈ ਪਰ ਕਈ ਵਾਰ ਦੁੱਖ ਕਿਸੇ ਅਜਿਹੀ ਸਥਿਤੀ 'ਚ ਆਉਂਦਾ ਹੈ ਜਿਸ ਦਾ ਦਰਦ ਨਾ ਸਹਿਣਯੋਗ ਹੁੰਦਾ ਹੈ ਪਰ ਜੇਕਰ ਇਸ ਸਥਿਤੀ 'ਚ ਸਮਾਜ ਦਾ ਸਹਾਰਾ ਮਿਲ ਜਾਵੇ ਤਾਂ ਫਿਰ ਦੁੱਖ ਤਾਂ ਨਹੀਂ ਪਰ ਉਸ ਦਾ ਦਰਦ ਜ਼ਰੂਰ ਹੌਲਾ ਹੋ ਜਾਂਦਾ ਹੈ। ਮਨੀਸ਼ ਦੀ ਮਦਦ ਲਈ ਅੱਗੇ ਵੱਧਦੇ ਹੱਥ ਕੁਝ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਰਹੇ ਹਨ।
ਧਰਮ ਬਦਲਣ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ : ਸੁਖਬੀਰ
NEXT STORY