ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮੁਹਰੇ ਰੋਜ਼ਗਾਰ ਮੰਗਣ ਵਾਲੀ ਲੜਕੀ ਦਾ ਆਤਮਦਾਹ ਕਰਨਾ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕਰਦਾ ਹੈ। ਇਸ ਲਈ ਜੇਕਰ ਸਰਕਾਰ 'ਚ ਜ਼ਰਾ ਵੀ ਇਕਲਾਖ ਹੈ ਤਾਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਘਟਨਾ ਤੋਂ ਬਾਅਦ ਆਨਨ-ਫਾਨਨ 'ਚ ਬੁਲਾਈ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਲੜਕੀ ਦਾ ਨਾ ਹੋ ਕੇ ਪੂਰੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨਾਲ ਜੁੜਿਆ ਹੈ।
ਹੁਣ ਕਾਂਗਰਸ ਬਾਦਲ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਕੇ ਪੂਰੇ ਰਾਜ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਲੜਾਈ ਲੜੇਗੀ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਘੋਸ਼ਣਾ ਪੱਤਰ 'ਚ ਵਾਅਦਾ ਕੀਤਾ ਸੀ ਕਿ ਹਰ ਸਾਲ ਦੋ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਏਗੀ ਪਰ ਇਸ ਦੇ ਉਲਟ ਰੋਜ਼ਗਾਰ ਚੰਦ ਨੂੰ ਮਿਲ ਰਿਹਾ ਹੈ। ਨਸ਼ਾ ਬੇਰੋਜ਼ਗਾਰੀ ਦੀ ਲੜ ਹੈ ਪਰ ਸਰਕਾਰ ਉਸ 'ਤੇ ਵੀ ਕਾਬੂ ਨਹੀਂ ਕਰ ਸਕੀ। ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਇਸ ਲੜਾਈ 'ਚ ਪੰਜਾਬ ਦੇ ਦਰਬਾਰ ਸਾਹਿਬ 'ਚ ਰਹਿਣ ਵਾਲੀ ਇਸ ਅਨਾਥ ਲੜਕੀ ਨੂੰ ਵੀ ਇਨਸਾਫ ਮਿਲੇਗਾ। ਦੁੱਖ ਦੀ ਗੱਲ ਇਹ ਹੈ ਕਿ ਪੀੜਤਾ ਨੇ ਕਈ ਵਾਰ ਮੁੱਖ ਮੰਤਰੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਰੋਜ਼ਗਾਰ ਪਾ ਕੇ ਆਪਣੇ ਪੈਰਾਂ 'ਤੇ ਖੜੀ ਹੋ ਸਕੇ ਪਰ ਇਨਸਾਫ ਦੀ ਦਹਿਲੀਜ਼ 'ਤੇ ਵੀ ਉਸ ਇਨਸਾਫ ਨਾ ਮਿਲਣ 'ਤੇ ਉਸ ਨੂੰ ਖੁਦਕੁਸ਼ੀ ਕਰਨ ਨੂੰ ਮਜਬੂਰ ਹੋਣਾ ਪਿਆ। ਉਸ ਨੂੰ ਸਵੇਰੇ ਗੰਭੀਰ ਹਾਲਤ 'ਚ ਪੀ. ਜੀ. ਆਈ 'ਚ ਦਾਖਲ ਕਰਾਇਆ ਹੈ।
ਸਿੱਖ ਵੱਖ ਕੌਮ, ਸੰਵਿਧਾਨ ਵਿਚ ਸੰਸ਼ੋਧਨ ਕਰਵਾਵਾਂਗੇ : ਸੁਖਬੀਰ
NEXT STORY