ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਇਕ ਅਲੱਗ ਕੌਮ ਹੈ ਅਤੇ ਸੰਵਿਧਾਨਿਕ ਤੌਰ 'ਤੇ ਇਹ ਦਰਜਾ ਹਾਸਲ ਕਰਨ ਲਈ ਅਕਾਲੀ ਦਲ ਸੰਵਿਧਾਨ ਵਿਚ ਸੰਸ਼ੋਧਨ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਇਸ ਮੁੱਦੇ 'ਤੇ ਵਕੀਲਾਂ ਦੀ ਰਾਏ ਲਈ ਜਾਵੇਗੀ।
ਇਸ ਦੌਰਾਨ ਸੁਖਬੀਰ ਨੇ ਕਿਹਾ ਕਿ ਸਿੱਖਾਂ ਦੀ ਆਪਣੀ ਵੱਖਰੀ ਪਛਾਣ ਹੈ ਅਤੇ ਗੁਰੂਆਂ ਵਲੋਂ ਦਿੱਤੀ ਗਈ ਇਸ ਪਛਾਣ ਦੇ ਚੱਲਦਿਆਂ ਸਿੱਖ ਹਿੰਦੂਆਂ ਨਾਲੋਂ ਅਲੱਗ ਹਨ।
ਕੁੱਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖਾਂ ਨੂੰ ਅਲੱਗ ਕੌਮ ਦੱਸਿਆ ਸੀ ਅਤੇ ਵੱਖ-ਵੱਖ ਸਿੱਖ ਸੰਗਠਨ ਵੀ ਖੁਦ ਨੂੰ ਹਿੰਦੂਆਂ ਨਾਲੋਂ ਅਲੱਗ ਕੌਮ ਦੱਸ ਰਹੇ ਹਨ। ਅਜਿਹੇ ਵਿਚ ਸੁਖਬੀਰ ਬਾਦਲ ਦਾ ਇਹ ਬਿਆਨ ਸਿਆਸੀ ਤੌਰ 'ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
... ਤਾਕਿ ਬਚਾਇਆ ਜਾਏ ਇਸ ਮਾਸੂਮ ਨੂੰ (ਵੀਡੀਓ)
NEXT STORY