ਅਬੋਹਰ (ਸੁਨੀਲ)-ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਪਵਨ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਪੰਜਕੋਸੀ ਦੇ ਬਿਆਨਾਂ 'ਤੇ ਕ੍ਰਿਸ਼ਨ ਕੁਮਾਰ, ਉਸ ਦੀ ਪਤਨੀ ਤੇ ਹੋਰ ਵਾਸੀ ਆਲਮਪੁਰ ਰਾਜਸਥਾਨ ਵਿਰੁੱਧ ਧੋਖਾਦੇਹੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਕਪਤਾਨ ਨੂੰ ਪ੍ਰਾਰਥਨਾ-ਪੱਤਰ ਦੇ ਕੇ ਪਵਨ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਪੰਜਕੋਸੀ ਨੇ ਦੱਸਿਆ ਕਿ ਉਸ ਦਾ ਪਿਤਾ ਹੱਡੀਆਂ ਦੇ ਦਰਦ ਦੀ ਮਾਲਿਸ਼ ਦਾ ਕੰਮ ਕਰਦਾ ਹੈ। ਕ੍ਰਿਸ਼ਨ ਕੁਮਾਰ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਸਾਡੇ ਪਿੰਡ ਪਹੁੰਚਿਆ। ਉਨ੍ਹਾਂ ਨਾਲ ਚੰਗੀ ਜਾਣ-ਪਛਾਣ ਹੋਣ 'ਤੇ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਬਜ਼ੁਰਗਾਂ ਦਾ ਸੋਨਾ ਪਿਆ ਹੈ ਜੋ ਉਹ ਵੇਚਣਾ ਚਾਹੁੰਦੇ ਹਨ।
ਇਸ 'ਤੇ ਉਹ ਸੁਨਿਆਰੇ ਕੋਲੋਂ ਚੈੱਕ ਕਰਵਾ ਕੇ ਸੋਨੇ ਦੇ 2 ਘੁੰਗਰੂ ਖਰੀਦ ਲਏ। ਫਿਰ 28 ਨਵੰਬਰ 2014 ਨੂੰ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ 600 ਗ੍ਰਾਮ ਸੋਨਾ ਦੇ ਦਿੱਤਾ ਜਿਸ ਦੀ ਕੀਮਤ ਵਜੋਂ ਉਸ ਨੇ ਕ੍ਰਿਸ਼ਨ ਕੁਮਾਰ ਨੂੰ 9 ਲੱਖ 11 ਹਜ਼ਾਰ ਰੁਪਏ ਦਿੱਤੇ। ਜਦੋਂ ਉਨ੍ਹਾਂ ਨੇ ਸੋਨਾ ਚੈੱਕ ਕਰਵਾਇਆ ਤਾਂ ਸਾਰਾ ਸੋਨਾ ਨਕਲੀ ਨਿਕਲਿਆ। ਮਾਮਲੇ ਦੀ ਜਾਂਚ ਦੇ ਬਾਅਦ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨਸ਼ੀਲੇ ਪਦਾਰਥਾਂ ਸਣੇ ਕਈ ਅੜਿੱਕੇ
NEXT STORY