ਜਲੰਧਰ- ਲੰਘੇ ਵੀਰਵਾਰ ਨੂੰ ਪੰਜਾਬੀ ਸੰਗੀਤਕਾਰ ਸਚਿਨ ਅਹੂਜਾ ਨੂੰ ਸਿਹਤ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਈ. ਐੱਮ. ਸੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਸਚਿਨ ਅਹੂਜਾ ਦੇ ਫੇਸਬੁੱਕ ਪੇਜ 'ਤੇ ਹਸਪਤਾਲ ਦੀ ਤਸਵੀਰ ਪੋਸਟ ਹੋਣ ਨਾਲ ਮਿਲੀ ਹੈ। ਤਸਵੀਰ 'ਚ ਸਚਿਨ ਅਹੂਜਾ ਹਸਪਤਾਲ 'ਚ ਆਰਾਮ ਕਰਦੇ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੀ ਨਜ਼ਰ ਆ ਰਹੇ ਹਨ।
ਹਾਲਾਂਕਿ ਉਨ੍ਹਾਂ ਲਿਖਿਆ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਸਾਥ ਦੇਣ ਲਈ ਲਖਵਿੰਦਰ ਵਡਾਲੀ, ਮਾਸਟਰ ਸਲੀਮ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਉਹ ਠੀਕ ਹੋ ਰਹੇ ਹਨ ਤੇ ਆਪਣੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ।
ਨਹੀਂ ਚਾਹੀਦੀ ਬਾਜਵਾ ਸਾਹਿਬ ਦੀ ਸਲਾਹ- ਕਮਲ ਸ਼ਰਮਾ
NEXT STORY