ਅੰਮ੍ਰਿਤਸਰ- ਵਿਸ਼ਵ ਕਬੱਡੀ ਕੱਪ ਨੂੰ ਫਾਲਤੂ ਦਾ ਖਰਚਾ ਦੱਸਣ ਵਾਲੀ ਭਾਜਪਾ ਦੇ ਸੀਨੀਅਰ ਮਹਿਲਾ ਨੇਤਾ ਲਕਸ਼ਮੀ ਕਾਂਤਾ ਚਾਵਲਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਇਸ ਸਬੰਧੀ ਸੁਖਬੀਰ ਬਾਦਲ ਤੋਂ ਪੁੱਛਿਆਂ ਗਿਆ ਤਾਂ ਉਨ੍ਹਾਂ ਨੇ ਇਸਦਾ ਜਵਾਬ ਕੁਝ ਇਸ ਅੰਦਾਜ਼ 'ਚ ਦਿੱਤਾ।
ਓੁਧਰ ਅੰਮ੍ਰਿਤਸਰ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਸੁਖਬੀਰ ਦੇ ਇਸ ਬਿਆਨ 'ਤੇ ਸਖਤ ਨਰਾਜ਼ਗੀ ਜਤਾਈ। ਅਪਣੇ ਸੀਨੀਅਰ ਨੇਤਾ ਦੀ ਬੇਅਦਬੀ ਨੂੰ ਲੈ ਕੇ ਕਮਲ ਸ਼ਰਮਾ ਨੇ ਚਾਵਲਾ ਦਾ ਪੂਰਾ ਸਾਥ ਨਿਭਾਉਣ ਦੀ ਗੱਲ ਕੀਤੀ ਹੈ। ਸੁਖਬੀਰ ਬਾਦਲ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਦੋਹਾਂ ਧਿਰਾਂ ਦੇ ਸਬੰਧਾਂ 'ਚ ਇਕ ਵਾਰ ਫਿਰ ਤੋਂ ਕੁੜੱਤਨ ਆ ਸਕਦੀ ਹੈ।
ਸੜਕ ਹਾਦਸੇ 'ਚ ਦੋ ਕਬੱਡੀ ਕੋਚਾਂ ਦੀ ਮੌਤ, ਚਾਰ ਖਿਡਾਰਣਾਂ ਜਖ਼ਮੀ (ਵੀਡੀਓ)
NEXT STORY