ਮੁੰਬਈ, (ਭਾਸ਼ਾ)- ਲੇਗ ਸਪਿਨਰ ਪਿਊਸ਼ ਚਾਵਲਾ ਨੇ ਕਿਹਾ ਕਿ ਭਾਰਤੀ ਕਪਤਾਨ ਅਤੇ ਮੁੰਬਈ ਇੰਡੀਅਨਸ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੂੰ ਪਿੱਠ ’ਚ ਥੋੜ੍ਹੀ ਜਕੜਨ ਦੇ ਕਾਰਨ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ’ਚ ਬਤੌਰ ‘ਇੰਪੈਕਟ ਸਬ’ ਖੇਡਣ ਦੇ ਲਈ ਮਜਬੂਰ ਹੋਣਾ ਪਿਆ ਸੀ। ‘ਇੰਪੈਕਟ ਸਬ’ ਦੇ ਤੌਰ ’ਤੇ ਖੇਡਨ ਉਤਰੇ ਰੋਹਿਤ 12 ਗੇਂਦ ’ਚ ਸਿਰਫ 11 ਦੌੜਾਂ ਹੀ ਜੋੜ ਸਕੇ। ਇਸ ਮੈਚ ’ਚ ਮੁੰਬਈ ਇੰਡੀਅਨਸ ਨੂੰ ਕੇਕੇਆਰ ਤੋਂ 24 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਨਾਲ ਪੰਜ ਵਾਰ ਦੀ ਚੈਂਪੀਅਨ ਟੀਮ ਇਸ ਸਾਲ ਦੇ ਆਈ.ਪੀ.ਐੱਲ ਤੋਂ ਲਗਭਗ ਬਾਹਰ ਹੋ ਗਈ ਹੈ। ਚਾਵਲਾ ਨੇ ਵਾਨਖੇਡੇ ਸਟੇਡੀਅਮ ’ਚ ਮੈਚ ਦੇ ਬਾਅਦ ਮੀਡੀਆ ਨੂੰ ਕਿਹਾ, ‘‘ਉਨ੍ਹਾਂ ਨੂੰ ਪਿੱਠ ’ਚ ਥੋੜ੍ਹੀ ਜਕੜਨ ਸੀ ਇਸ ਲਈ ਸਾਵਧਾਨੀ ਉਪਾਅ ਵਜੋਂ ਇਹ ਫੈਸਲਾ ਕੀਤਾ ਗਿਆ।’’ ਮੁੰਬਈ ਇੰਡੀਅਨਸ ਦੀ ਇਹ 11 ਮੈਚ ’ਚ ਅੱਠਵੀਂ ਹਾਰ ਹੈ ਜਿਸ ਨਾਲ ਹਾਰਦਿਕ ਪੰਡਿਯਾ ਦੀ ਅਗਵਾਈ ਵਾਲੀ ਟੀਮ ਦੇ ਲਈ ਪਲੇਆਫ ਦੇ ਦਰਵਾਜੇ ਲਗਭਗ ਬੰਦ ਹੋ ਗਏ ਹਨ ਅਤੇ ਚਾਵਲਾ ਨੇ ਵੀ ਸਵੀਕਾਰ ਕੀਤਾ ਕਿ ਉਹ ਸਿਰਫ ਹਣ ਸਨਮਾਨ ਦੇ ਲਈ ਖੇਡੇਣਗੇ। ਉਨ੍ਹਾਂ ਨੇ ਕਿਹਾ, ‘‘ ਅਸੀਂ ਸਮਾਨ ਦੇ ਲਈ ਖੇਡਾਂਗੇ ਕਿਂਉਕਿ ਜਦੋਂ ਹੁਣ ਮੈਦਾਨ ’ਚ ਉੱਤਰਦੇ ਹੋ ਤਾਂ ਤੁਸੀਂ ਇਹ ਨਹੀਂ ਸੋਚਦੇ ਕਿ ਤੁਸੀ ਕੁਆਲੀਫਾਈਡ ਕਰੋਗੇ ਜਾਂ ਨਹੀਂ ਕਰੋਗੇ।’’ ਚਾਵਲਾ ਨੇ ਕਿਹਾ, ‘‘ਤੁਹਾਨੂੰ ਆਪਣੇ ਮਨ ਦੇ ਲਈ ਖੇਡਣਾ ਹੋਵੇਗਾ ਅਤੇ ਅਸੀਂ ਇਸ ਦੇ ਲਈ ਖੇਡ ਰਹੇ ਹਾਂ।
ਰੋਹਿਤ ਯੂਰਪ ਦੌਰੇ ’ਤੇ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰੇਗਾ
NEXT STORY